ਐਲਨ ਕੈਸ਼ਮੋਰ ਸੈਂਟਰ - ਸ਼ਿਸ਼ੂ ਅਤੇ ਬਚਪਨ ਮਾਨਸਿਕ ਸਿਹਤ ਸੇਵਾ
- #420 - 1669 East Broadway Vancouver, BC V5N 1V9
ਤੁਰੰਤ ਮਦਦ ਦੀ ਲੋੜ ਹੈ?
ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।
ਆਤਮ ਹੱਤਿਆ ਹਾਟਲਾਈਨ: 1-800-784-2433
ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789
ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868
KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717
ਐਲਨ ਕੈਸ਼ਮੋਰ ਸੈਂਟਰ ਉਹਨਾਂ ਪਰਿਵਾਰਾਂ ਨੂੰ ਮੁਫਤ ਇਲਾਜ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ ਆਪਣੇ ਬੱਚੇ ਦੀ ਵਿਕਾਸ ਦੇ ਦੋ ਜਾਂ ਵੱਧ ਖੇਤਰਾਂ ਵਿੱਚ ਪ੍ਰਬੰਧਨ ਕਰਨ ਦੀ ਸਮਰੱਥਾ ਬਾਰੇ ਚਿੰਤਾਵਾਂ ਹਨ, ਜਿਸ ਵਿੱਚ ਭਾਵਨਾਤਮਕ - ਭਾਵਨਾਵਾਂ ਦਾ ਪ੍ਰਬੰਧਨ ਕਰਨਾ, ਚਿੰਤਾ, ਗੁੱਸਾ ਅਤੇ ਉਦਾਸੀ ਸਮੇਤ; ਸਮਾਜਿਕ - ਦੂਜੇ ਬੱਚਿਆਂ ਨਾਲ ਮਿਲ ਕੇ ਰਹਿਣਾ; ਅਤੇ ਵਿਵਹਾਰਕ - ਲੜਾਕਾ ਹੋਣਾ, ਆਪਣੇ ਆਪ ਵਿੱਚ ਰਹਿਣਾ, ਜਾਂ ਉਹ ਨਾ ਕਰਨਾ ਜੋ ਉਮੀਦ ਕੀਤੀ ਜਾਂਦੀ ਹੈ।
How to access
-
ਯੋਗਤਾ ਦੀ ਜਾਂਚ ਕਰੋ
- ਰੈਫਰਲ ਦੇ ਸਮੇਂ 0-5 ਸਾਲ ਦੀ ਉਮਰ ਦੇ ਬੱਚੇ ਅਤੇ ਸ਼ਿਸ਼ੂ
- ਵੈਨਕੂਵਰ ਵਿੱਚ ਰਹਿ ਰਹੇ ਪਰਿਵਾਰ
- ਮਾਤਾ/ਪਿਤਾ/ਦੇਖਭਾਲ ਕਰਨ ਵਾਲੇ ਨੂੰ ਆਪਣੇ ਬੱਚੇ ਦੀ ਮਾਨਸਿਕ ਸਿਹਤ, ਉਹਨਾਂ ਦੇ ਪਾਲਣ-ਪੋਸ਼ਣ, ਅਤੇ/ਜਾਂ ਉਹਨਾਂ ਦੇ ਬੱਚੇ ਨਾਲ ਉਹਨਾਂ ਦੇ ਰਿਸ਼ਤੇ ਬਾਰੇ ਲਗਾਤਾਰ ਚਿੰਤਾਵਾਂ ਹਨ।
- ਮਾਤਾ/ਪਿਤਾ/ਦੇਖਭਾਲ ਕਰਨ ਵਾਲੇ ਨੇ ਕਿਸੇ ਹੋਰ ਕਮਿਊਨਿਟੀ ਪੇਸ਼ੇਵਰ ਨਾਲ ਗੱਲ ਕੀਤੀ ਹੈ ਜੋ ਕਿ ਉਹਨਾਂ ਦੇ ਬੱਚਿਆਂ ਬਾਰੇ ਉਹਨਾਂ ਦੀਆਂ ਚਿੰਤਾਵਾਂ ਨਾਲ ਸਹਿਮਤ ਹਨ|
-
ਰੈਫਰਲ ਪ੍ਰਾਪਤ ਕਰੋ
ਪਰਿਵਾਰ (604) 675-3996, ਐਕਸਟੈਂਸ਼ਨ 0 'ਤੇ ਕਾਲ ਕਰਕੇ ਆਪਣੇ ਆਪ ਨੂੰ ਆਪ ਰੈਫਰ ਕਰ ਸਕਦੇ ਹਨ।
ਦਾਖਲਾ ਸਿਰਫ ਮੁਲਾਕਾਤ ਦੁਆਰਾ ਹੈ।
ਖੁੱਲ੍ਹਣ ਦੇ ਸਮੇਂ
- ਸੋਮਵਾਰ: 9:00 a.m. to 5:00 ਸ਼ਾਮ
- ਮੰਗਲ਼ਵਾਰ: 9:00 a.m. to 7:00 ਸ਼ਾਮ
- ਬੁੱਧਵਾਰ: 9:00 a.m. to 5:00 ਸ਼ਾਮ
- ਵੀਰਵਾਰ: 9:00 a.m. to 7:00 ਸ਼ਾਮ
- ਸ਼ੁੱਕਰਵਾਰ: 9:00 a.m. to 5:00 ਸ਼ਾਮ
- Saturday: ਬੰਦ
- ਐਤਵਾਰ: ਬੰਦ
Parking & Transportation
If taking a bus, please take #20, #9 or #99 and get off at East Broadway and Commercial Drive. If taking the Sky Train, go to the Expo or Millennium Line to Broadway-Commercial station.
There is underground pay parking directly beneath our building. Access this lot from the lane on the east side of Woodland street or the west side of Commercial Drive. Surrounding street parking is also available.
ਐਲਨ ਕੈਸ਼ਮੋਰ ਸੈਂਟਰ ਵਿਖੇ ਸੇਵਾਵਾਂ
ਪਰਿਵਾਰਾਂ ਲਈ ਸੇਵਾਵਾਂ
ਅਸੀਂ ਕਈ ਥੈਰੇਪੀ ਸੇਵਾਵਾਂ ਪ੍ਰਦਾਨ ਕਰਦੇ ਹਾਂ ਜਿਸ ਵਿੱਚ ਸ਼ਾਮਲ ਹੋ ਸਕਦੇ ਹਨ:
- ਦਾਖਲਾ ਸਕ੍ਰੀਨਿੰਗ ਅਤੇ ਕਮਿਊਨਿਟੀ ਸਰੋਤਾਂ ਬਾਰੇ ਚਰਚਾ
- ਮਾਪਿਆਂ/ਦੇਖਭਾਲ ਕਰਨ ਵਾਲਿਆਂ ਲਈ ਮਨੋ-ਵਿਦਿਅਕ ਵਰਕਸ਼ਾਪਾਂ
- ਉਪਚਾਰਕ ਸਮੂਹ ਜਿਨ੍ਹਾਂ ਵਿੱਚ ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ/ਸੰਭਾਲਕਰਤਾ ਦੋਵੇਂ ਸ਼ਾਮਲ ਹੁੰਦੇ ਹਨ
- ਭਾਵਨਾਤਮਕ ਵਿਕਾਸ ਅਤੇ ਸਿਹਤਮੰਦ ਰਿਸ਼ਤਿਆਂ ਨੂੰ ਉਤਸ਼ਾਹਿਤ ਕਰਨ ਲਈ ਮਾਤਾ-ਪਿਤਾ ਅਤੇ ਬੱਚੇ ਵਿਚਲੇ ਸੰਬੰਧਾਂ ਤੇ ਕੰਮ
- ਬੱਚਿਆਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਇਲਾਜ ਦਿਵਸ ਪ੍ਰੋਗਰਾਮ
ਸ਼ੁਰੂਆਤੀ ਬਚਪਨ ਕਮਿਊਨਿਟੀ ਲਈ ਸੇਵਾਵਾਂ
ਅਸੀਂ ਸਮਾਜਿਕ, ਭਾਵਨਾਤਮਕ, ਅਤੇ/ਜਾਂ ਵਿਵਹਾਰ ਸੰਬੰਧੀ ਚਿੰਤਾਵਾਂ ਵਾਲੇ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਸਟਾਫ਼ ਦੇ ਗਿਆਨ, ਵਿਸ਼ਵਾਸ ਅਤੇ ਹੁਨਰ ਨੂੰ ਵਧਾਉਣ ਲਈ ਅਰਲੀ ਚਾਈਲਡਹੁੱਡ ਸੈਂਟਰਾਂ ਨੂੰ ਵੀ ਪਹੁੰਚ ਪ੍ਰਦਾਨ ਕਰਦੇ ਹਾਂ।
ਸੇਵਾ ਬਾਰੇ ਹੋਰ
ਹਰ ਬੱਚੇ ਨੂੰ ਮਜ਼ਬੂਤ ਅਤੇ ਸਿਹਤਮੰਦ ਪਰਿਵਾਰਕ ਰਿਸ਼ਤਿਆਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਪਰਿਵਾਰਕ ਸ਼ਕਤੀਆਂ ਦੇ ਅਧਾਰ ਤੇ ਉਸਾਰੀ ਬੱਚੇ ਦੀ ਭਾਵਨਾਤਮਕ ਸਿਹਤ ਅਤੇ ਤੰਦਰੁਸਤੀ ਲਈ ਇੱਕ ਠੋਸ ਅਧਾਰ ਪ੍ਰਦਾਨ ਕਰਨ ਵਿੱਚ ਮਦਦਗਾਰ ਹੁੰਦੀ ਹੈ। ਜਦੋਂ ਹਰ ਕੋਈ ਇੱਕ ਭੂਮਿਕਾ ਨਿਭਾਉਂਦਾ ਹੈ ਤਾਂ ਬੱਚੇ ਅਤੇ ਪਰਿਵਾਰ ਹੋਰ ਆਸਾਨੀ ਨਾਲ ਬਦਲਾਅ ਕਰਦੇ ਹਨ। ਇਹਨਾਂ ਕਾਰਨਾਂ ਕਰਕੇ ਅਸੀਂ ਮੰਨਦੇ ਹਾਂ ਕਿ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਹਮੇਸ਼ਾ ਇਲਾਜ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਵੈਨਕੂਵਰ ਵਿੱਚ ਸ਼ਿਸ਼ੂ ਅਤੇ ਬਚਪਨ ਦੀ ਮਾਨਸਿਕ ਸਿਹਤ ਸੇਵਾ ਪਰਿਵਾਰਾਂ ਨੂੰ
- ਭਾਵਨਾਵਾਂ ਦੇ ਮਹੱਤਵ ਨੂੰ ਸਮਝਣ ਵਿੱਚ ਮਦਦ ਕਰਨ ਅਤੇ ਉਹਨਾਂ ਨੂੰ ਸਿਹਤਮੰਦ ਤਰੀਕੇ ਨਾਲ ਦਿਖਾਉਣ ਵਿੱਚ ਮਦਦ ਕਰਦੀ ਹੈ,
- ਬੱਚਿਆਂ ਨੂੰ ਸੁਰੱਖਿਅਤ ਅਤੇ ਬੇਫ਼ਿਕਰ ਮਹਿਸੂਸ ਕਰਨ ਵਿੱਚ ਮਦਦ ਕਰਦੀ ਹੈ,
- ਮਾਪਿਆਂ/ਦੇਖਭਾਲ ਕਰਨ ਵਾਲਿਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਸੰਤੁਸ਼ਟੀਜਨਕ ਰਿਸ਼ਤੇ ਬਣਾਉਣ ਵਿੱਚ ਮਦਦ ਕਰਦੀ ਹੈ,
- ਮਾਪਿਆਂ/ਦੇਖਭਾਲ ਕਰਨ ਵਾਲਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਵਧੇਰੇ ਜਵਾਬਦੇਹ ਬਣਨ ਦੇ ਤਰੀਕੇ ਸਿੱਖਣ ਵਿੱਚ ਮਦਦ ਕਰਦੀ ਹੈ, ਅਤੇ
- ਬੱਚਿਆਂ ਨੂੰ ਸਮਾਜਿਕ ਤੌਰ 'ਤੇ ਸਮਰੱਥ ਬਣਾਉਣ ਵਿੱਚ ਮਦਦ ਕਰਦੀ ਹੈ|
Robert & Lily Lee Family Community Health Centre
At Robert and Lily Lee Family Community Health Centre, you can get basic health care and learn how to keep yourself healthy. We provide services for people of all ages. The Centre works with community organizations and health care providers, such as your family doctor, to keep people and communities healthy.