ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ ਟੀਮ (YOT)
Related topics: Child and youth mental health and substance use Children and youth health Mental health and substance use Substance use
ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ ਟੀਮ (YOT) 786 ਪਾਵੇਲ ਸਟ੍ਰੀਟ 'ਤੇ ਸਥਿਤ ਹੈ। ਇਹ ਇੱਕ ਬਹੁ-ਅਨੁਸ਼ਾਸਨੀ ਟੀਮ ਹੈ ਜੋ ਪਹੁੰਚ ਵਿੱਚ ਮੁਸ਼ਕਿਲ ਨੌਜਵਾਨਾਂ ਨੂੰ ਨਾਲ ਜੋੜਨ, ਤਾਲਮੇਲ, ਵਿਸ਼ਵਾਸ ਸਥਾਪਤ ਕਰਨ ਅਤੇ ਨੌਜਵਾਨਾਂ ਨੂੰ ਲੰਬੇ ਸਮੇਂ ਦੀਆਂ ਸੇਵਾਵਾਂ ਤੱਕ ਲੈ ਕੇ ਜਾਣ ਦੇ ਟੀਚੇ ਨਾਲ ਹਸਤਪਤਾਲ ਤੋਂ ਬਾਹਰ ਪਹੁੰਚ ਅਤੇ ਅਸਥਾਈ ਕਲੀਨਿਕਲ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀ ਹੈ।
ਕੀ ਉਮੀਦ ਕਰਨੀ ਹੈ
ਪ੍ਰੋਗਰਾਮ ਵਿੱਚ ਪੇਸ਼ ਕੀਤੀਆਂ ਸੇਵਾਵਾਂ ਹਨ ਕੇਸ ਪ੍ਰਬੰਧਨ, ਮੁੱਢਲੀ ਸੰਭਾਲ ਤੱਕ ਪਹੁੰਚ, ਸੱਭਿਆਚਾਰਕ ਅਤੇ ਅਧਿਆਤਮਿਕ ਸਹਾਇਤਾ, ਉਹਨਾਂ ਨੂੰ ਸੇਵਾਵਾਂ ਨਾਲ ਜੋੜਨ ਵਿੱਚ ਮਦਦ, ਨੁਕਸਾਨ ਨੂੰ ਘਟਾਉਣ ਲਈ ਸਮੱਗਰੀ ਅਤੇ ਸਿੱਖਿਆ ਅਤੇ DTES ਵਿੱਚ ਸਟ੍ਰੀਟ ਆਊਟਰੀਚ।
ਟੀਮ ਵਿੱਚ ਸ਼ਾਮਲ ਹਨ:
- ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਨਰਸ
- ਯੂਥ ਕੇਅਰ ਵਰਕਰ
- ਸੋਸ਼ਲ ਵਰਕਰ
- ਇੰਡੀਜਿਨਸ ਪੀਅਰ ਐਡਵੋਕੇਟ
786 ਪਾਵੇਲ ਸਟਰੀਟ 'ਤੇ ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ ਟੀਮ
- Phone: (604) 675-3550