ਈਟਿੰਗ ਡਿਸਆਰਡਰਜ਼ ਪ੍ਰੋਗਰਾਮ
Related topics: Body image and eating disorders Child and youth mental health and substance use Children and youth health Mental health Mental health and substance use Mental health and substance use services in Vancouver Nutrition & Dietitian services Richmond mental health and substance use services
ਤੁਰੰਤ ਮਦਦ ਦੀ ਲੋੜ ਹੈ?
ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।
ਆਤਮ ਹੱਤਿਆ ਹਾਟਲਾਈਨ: 1-800-784-2433
ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789
ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868
KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717
ਈਟਿੰਗ ਡਿਸਆਰਡਰਜ਼ ਪ੍ਰੋਗਰਾਮ ਐਨੋਰੈਕਸੀਆ ਨਰਵੋਸਾ, ਬੁਲੀਮੀਆ ਨਰਵੋਸਾ, ਅਤੇ ਹੋਰ ਖਾਣ-ਪੀਣ ਨਾਲ ਸੰਬੰਧਿਤ ਬਿਮਾਰੀਆਂ ਵਾਲੇ ਨੌਜਵਾਨਾਂ ਅਤੇ ਬਾਲਗਾਂ ਲਈ ਬਾਹਰੀ ਰੋਗੀ ਸਹਾਇਤਾ ਅਤੇ ਇਲਾਜਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ।
ਕੀ ਉਮੀਦ ਰੱਖਣੀ ਹੈ
ਪ੍ਰੋਗਰਾਮ ਖਾਣ-ਪੀਣ ਨਾਲ ਸੰਬੰਧਿਤ ਬਿਮਾਰੀਆਂ ਵਾਲੇ ਨੌਜਵਾਨਾਂ, ਬਾਲਗਾਂ ਅਤੇ ਪਰਿਵਾਰਾਂ ਲਈ ਕਮਿਊਨਿਟੀ-ਆਧਾਰਿਤ ਮੁਲਾਂਕਣ ਅਤੇ ਇਲਾਜ ਦੀ ਪੇਸ਼ਕਸ਼ ਕਰਦੇ ਹਨ। ਇਲਾਜ ਵਿੱਚ ਸ਼ਾਮਲ ਹੋ ਸਕਦੇ ਹਨ:
- ਵਿਅਕਤੀਗਤ, ਸਮੂਹ ਅਤੇ/ਜਾਂ ਪਰਿਵਾਰਕ ਸਲਾਹ,
- ਡਾਕਟਰੀ ਨਿਗਰਾਨੀ, ਅਤੇ
- ਪੋਸ਼ਣ ਸੰਬੰਧੀ ਸਹਾਇਤਾ|
Access this service
A referral is required to access this service. Find more information by choosing a location near you.