ਨਿਊ ਡੌਗਵੁੱਡ ਕੇਅਰ ਹੋਮ ਵਿੱਚ Musqueam ਕਲਾ ਅਤੇ ਪਵਿੱਤਰ ਇੰਡੀਜਨਸ ਥਾਂਵਾਂ ਸ਼ਾਮਲ ਹਨ
ਹੁਣ ਸਾਊਥ ਵੈਨਕੂਵਰ ਵਿੱਚ 150 ਬਾਲਗਾਂ ਅਤੇ ਗੁੰਝਲਦਾਰ ਦੇਖਭਾਲ ਦੀਆਂ ਲੋੜਾਂ (complex-care needs) ਵਾਲੇ ਬਜ਼ੁਰਗਾਂ ਲਈ ਇੱਕ ਨਵਾਂ ਛੇ ਮੰਜ਼ਲਾ ਲੌਂਗ-ਟਰਮ ਕੇਅਰ ਹੋਮ ਖੁੱਲ੍ਹਾ ਹੈ।
ਲੌਂਗ-ਟਰਮ ਕੇਅਰ ਵਿੱਚ ਵਧੇਰੇ ਪ੍ਰਾਈਵੇਟ ਕਮਰੇ ਪ੍ਰਦਾਨ ਕਰਨ ਲਈ ਸੂਬਾਈ ਮੈਨਡੇਟ ਦੇ ਅਨੁਕੂਲ, ਨਵਾਂ ਡੌਗਵੁੱਡ ਕੇਅਰ ਹੋਮ ਵਸਨੀਕਾਂ ਨੂੰ ਇੱਕ ਨਿੱਜੀ ਬੈੱਡਰੂਮ ਅਤੇ ਬਾਥਰੂਮ ਪ੍ਰਦਾਨ ਕਰਦਾ ਹੈ, ਅਤੇ ਸਾਈਟ ਵਿੱਚ ਇੰਡੀਜਨਸ ਲੋਕਾਂ ਲਈ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਥਾਵਾਂ ਅਤੇ ਪਵਿੱਤਰ ਥਾਂ ਸ਼ਾਮਲ ਹਨ। ਇਹ ਡਿਜ਼ਾਈਨ ਭਵਿੱਖ ਦੀ ਦੇਖਭਾਲ ਦੀਆਂ ਲੋੜਾਂ ਮੁਤਾਬਕ ਢਲਣ ਦੀ ਸਮਰੱਥਾ ਦੇ ਨਾਲ ਘਰ ਵਰਗਾ ਮਾਹੌਲ ਪ੍ਰਦਾਨ ਕਰਦਾ ਹੈ।
ਇਹ ਦੇਖਭਾਲ ਮਾਡਲ ਅਤੇ ਖਿਆਲ ਡਿਜ਼ਾਈਨ ਨੂੰ ਕਈ ਸਾਲਾਂ ਵਿੱਚ Musqueam ਇੰਡੀਅਨ ਬੈਂਡ, ਡੌਗਵੁੱਡ ਫੈਮਿਲੀ ਕਾਊਂਸਿਲ ਅਤੇ ਸਿਟੀ ਔਫ਼ ਵੈਨਕੂਵਰ ਸੀਨੀਅਰਜ਼ ਐਡਵਾਈਜ਼ਰੀ ਕਮੇਟੀ ਸਮੇਤ ਭਾਈਵਾਲਾਂ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਸੀ।
“ਅਸੀਂ ਇਸ ਸੁੰਦਰ ਨਵੇਂ ਕੇਅਰ ਹੋਮ ਵਿੱਚ ਵਸਨੀਕਾਂ ਦਾ ਸੁਆਗਤ ਕਰਨ ਅਤੇ ਸਾਊਥ ਵੈਨਕੂਵਰ ਕਮਿਊਨਿਟੀ ਵਿੱਚ ਵਧੇਰੇ ਲੋਕਾਂ ਦੀ ਦੇਖਭਾਲ ਲਈ ਪਹੁੰਚ ਵਧਾਉਣ ਲਈ ਉਤਸ਼ਾਹਿਤ ਹਾਂ,” ਵੈਨਕੂਵਰ ਕਮਿਊਨਿਟੀ, VCH ਦੇ ਵਾਈਸ ਪ੍ਰੈਜ਼ੀਡੈਂਟ Bob Chapman ਨੇ ਕਿਹਾ। "ਨਵਾਂ ਡੌਗਵੁੱਡ ਕੇਅਰ ਹੋਮ ਇੱਕ ਆਰਾਮਦਾਇਕ, ਘਰ ਵਰਗੇ ਮਾਹੌਲ ਵਿੱਚ ਸਹਾਇਕ ਸਿਹਤ-ਸੰਭਾਲ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਉਹ ਆਪਣਾ ਬਣਾ ਸਕਦੇ ਹਨ।"
ਕਲੀਨਿਕਲ ਥਾਂਵਾਂ ਦੀ ਸੱਭਿਆਚਾਰਕ ਸੁਰੱਖਿਆ ਵਿੱਚ ਯੋਗਦਾਨ ਪਾਉਣ ਲਈ, VCH ਨੇ ਕਲਾਇੰਟਸ, ਪਰਿਵਾਰਾਂ, ਸਟਾਫ ਅਤੇ ਕਮਿਊਨਿਟੀ ਲਈ ਸੁਆਗਤਯੋਗ ਮਾਹੌਲ ਬਣਾਉਣ ਲਈ Musqueam Indian Band ਤੋਂ ਕਲਾ ਅਤੇ ਡਿਜ਼ਾਈਨ ਸੰਬੰਧੀ ਵਿਚਾਰਾਂ ਨੂੰ ਸ਼ਾਮਲ ਕੀਤਾ ਹੈ। ਇਸ ਵਿੱਚ ਪ੍ਰਵੇਸ਼ ਦੁਆਰ 'ਤੇ ਇੰਡੀਜਨਸ ਕਲਾਕਾਰਾਂ ਦੁਆਰਾ ਡਿਜ਼ਾਇਨ ਕੀਤੇ ਗਏ ਪਰੰਪਰਾਗਤ ਕੋਸਟ ਸੈਲਿਸ਼ ਹਾਊਸ ਪੋਸਟ ਅਤੇ ਹਾਊਸ ਬੋਰਡ ਸ਼ਾਮਲ ਹਨ ਅਤੇ ਨਾਲ ਹੀ ਵਸਨੀਕਾਂ, ਪਰਿਵਾਰਾਂ ਅਤੇ ਸਟਾਫ ਲਈ ਇੱਕ ਪਵਿੱਤਰ ਜਗ੍ਹਾ ਹੈ।
"ਸਾਡਾ ਪਰਿਵਾਰ ਸਾਡੇ ਪਿਤਾ ਨੂੰ ਇਸ ਨਵੀਂ ਸ਼ਾਨਦਾਰ ਜਗ੍ਹਾ ਵਿੱਚ ਜਾਂਦੇ ਹੋਏ ਦੇਖ ਕੇ ਬਹੁਤ ਖੁਸ਼ ਹੈ," ਡੌਗਵੁੱਡ ਦੇ ਇੱਕ ਵਸਨੀਕ ਮਾਈਕ ਚੈਂਗ ਦੇ ਪਰਿਵਾਰਕ ਮੈਂਬਰ ਨੇ ਕਿਹਾ। "ਡੌਗਵੁੱਡ ਦੇ ਸਟਾਫ਼ ਨੇ ਹਮੇਸ਼ਾ ਇਸ ਨੂੰ ਸਾਡੇ ਪਰਿਵਾਰ ਲਈ ਘਰ ਵਰਗਾ ਮਹਿਸੂਸ ਕਰਵਾਇਆ ਹੈ, ਅਤੇ ਨਵੀਂ ਜਗ੍ਹਾ ਸਾਡੇ ਸਾਰਿਆਂ ਲਈ ਆਨੰਦ ਲੈਣ ਲਈ ਇੱਕ ਸੁਰੱਖਿਅਤ ਅਤੇ ਜੀਵੰਤ ਥਾਂ ਬਣਨ ਦਾ ਵਾਅਦਾ ਕਰਦੀ ਹੈ।"
ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਥਾਵਾਂ ਬਣਾਉਣਾ ਉਸ ਕੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਅਸੀਂ ਇੰਡੀਜਨਸ ਗਾਹਕਾਂ, ਮਰੀਜ਼ਾਂ ਅਤੇ ਪਰਿਵਾਰਾਂ ਨੂੰ ਸੁਰੱਖਿਅਤ, ਆਰਾਮਦਾਇਕ, ਅਹਿਮ ਮਹਿਸੂਸ ਕਰਨ ਵਾਸਤੇ ਸਹਿਯੋਗ ਦੇਣ ਲਈ ਕਰਦੇ ਹਾਂ। ਫਰਸਟ ਨੇਸ਼ਨਜ਼ ਅਤੇ ਕਮਿਊਨਿਟੀ ਭਾਈਵਾਲਾਂ ਨਾਲ ਭਾਈਚਾਰਕ ਸ਼ਮੂਲੀਅਤ ਦੁਆਰਾ ਯੋਗਦਾਨ ਪਾਏ ਗਏ, ਵੈਨਕੂਵਰ ਦੀਆਂ ਸਾਈਟਾਂ 'ਤੇ ਇੰਡੀਜਨਸ ਕਲਾ ਪ੍ਰੋਜੈਕਟਾਂ ਨੂੰ ਪ੍ਰਦਰਸ਼ਤ ਕੀਤਾ ਗਿਆ ਸੀ ਤਾਂ ਜੋ ਵਧੇਰੇ ਸੰਮਿਲਿਤ ਥਾਂਵਾਂ ਨੂੰ ਬਣਾਇਆ ਜਾ ਸਕੇ ਅਤੇ ਇੰਡੀਜਨਸ ਲੋਕਾਂ ਨਾਲ ਅਗਾਊਂ ਮੇਲ-ਮਿਲਾਪ ਕੀਤਾ ਜਾ ਸਕੇ।
ਵਿਲੋ ਪਵੇਲੀਅਨ
ਵੈਨਕੂਵਰ ਜਨਰਲ ਹਸਪਤਾਲ ਕੈਂਪਸ 'ਤੇ West 12th Avenue 'ਤੇ ਵਿਲੋ ਪਵੇਲੀਅਨ ਦੇ ਦੱਖਣ-ਪੱਛਮੀ ਕੋਨੇ 'ਤੇ ਸਥਿਤ, Tsleil-Waututh Nation ਦੀ ਮੈਂਬਰ, ਕਲਾਕਾਰ Olivia George, ਆਪਣੇ ਇੰਡੀਜਨਸ ਸੱਭਿਆਚਾਰ ਅਤੇ ਵਿਸ਼ਵਾਸਾਂ ਦਾ ਸਨਮਾਨ ਕਰਦੀ ਹੈ। ਵੈਨਕੂਵਰ ਮਿਊਰਲ ਫੈਸਟੀਵਲ ਦੇ ਨਾਲ ਸਾਂਝੇਦਾਰੀ ਵਿੱਚ, ਅਸੀਂ ਓਲੀਵੀਆ ਦੇ ਡਿਜ਼ਾਈਨ ਨੂੰ ਹਕੀਕਤ ਬਣਾਉਣ ਵਿੱਚ ਮਦਦ ਕੀਤੀ। "ਕੰਧ ਦੇ ਤਿੰਨ ਪੱਧਰ ਹਨ, ਇਸ ਲਈ ਤਿੰਨ ਤੱਤ ਦਰਸਾਏ ਗਏ ਹਨ: ਹਵਾ, ਜ਼ਮੀਨ ਅਤੇ ਪਾਣੀ," Olivia ਨੇ ਕਿਹਾ। "ਮਿਊਰਲ ਦਾ ਹਰ ਭਾਗ ਇੱਕ ਅਜਿਹਾ ਵਾਤਾਵਰਨ ਬਣਾਉਂਦਾ ਹੈ ਜੋ ਆਰਾਮ ਪਹੁੰਚਾਉਣ ਵਾਲੀਆਂ, ਹਮਦਰਦੀ ਵਾਲੀਆਂ ਅਤੇ ਸੁਰੱਖਿਅਤ ਮਹਿਸੂਸ ਕਰਵਾਉਣ ਵਾਲੀਆਂ ਭਾਵਨਾਵਾਂ ਦਾ ਅਹਿਸਾਸ ਕਰਵਾਉਂਦਾ ਹੈ।"