Sea to Sky landscape

ਹੈਲਥ ਵਿਜ਼ਨ ਸੀ ਟੂ ਸਕਾਈ (Health Vision Sea to Sky) ਨਾਂ ਦੀ ਇਹ ਯੋਜਨਾ, ਸਿਹਤ ਅਤੇ ਤੰਦਰੁਸਤੀ ਦੀਆਂ ਜ਼ਰੂਰਤਾਂ ਦੇ ਨਾਲ-ਨਾਲ ਭਵਿੱਖ ਵਿੱਚ ਆਬਾਦੀ ਦੇ ਵਾਧੇ, ਮੌਸਮੀ ਆਬਾਦੀ ਦੇ ਉਤਰਾਅ-ਚੜ੍ਹਾਅ ਅਤੇ ਫਰਸਟ ਨੇਸ਼ਨਜ਼ ਅਤੇ ਸਕੁਆਮਿਸ਼, ਵ੍ਹਿਸਲਰ ਅਤੇ ਪੈਮਬਰਟਨ ਖੇਤਰਾਂ ਲਈ ਉਮਰ ਦੇ ਅਨੁਮਾਨਾਂ ਨੂੰ ਸੰਬੋਧਿਤ ਕਰੇਗੀ।

ਸੀ ਟੂ ਸਕਾਈ ਦੀ ਸ਼ਮੂਲੀਅਤ ਦੇ ਪਹਿਲੇ ਪੜਾਅ ਨੇ ਸੀ ਟੂ ਸਕਾਈ ਕੌਰੀਡੋਰ ਵਿੱਚ ਐਕੀਊਟ (ਗੰਭੀਰ), ਲੌਂਗ-ਟਰਮ ਕੇਅਰ ਅਤੇ ਕਮਿਊਨਿਟੀ ਸੇਵਾਵਾਂ ਦੇ ਭਵਿੱਖ ਦੇ ਉਦੇਸ਼ ਵਿੱਚ ਯੋਗਦਾਨ ਵਿੱਚ ਮਦਦ ਕਰਨ ਲਈ ਜਨਤਾ ਤੋਂ ਵਿਚਾਰ ਜਾਣਨ ਦੀ ਮੰਗ ਕੀਤੀ।  

VCH ਨੇ ਫਰਸਟ ਨੇਸ਼ਨਜ਼ ਦੇ ਨੁਮਾਇੰਦਿਆਂ, ਸੀ ਟੂ ਸਕਾਈ ਖੇਤਰ ਵਿੱਚ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਲੋਕਾਂ, ਮੁੱਖ ਭਾਈਚਾਰਕ ਭਾਈਵਾਲਾਂ, ਸਿਹਤ-ਸੰਭਾਲ ਸਟਾਫ ਅਤੇ ਮੈਡੀਕਲ ਸਟਾਫ ਤੋਂ ਸੀ ਟੂ ਸਕਾਈ ਕੌਰੀਡੋਰ ਵਿੱਚ ਸਿਹਤ-ਸੰਭਾਲ ਸੇਵਾਵਾਂ ਦੇ ਆਲੇ ਦੁਆਲੇ ਗੰਭੀਰ ਰੁਕਾਵਟਾਂ ਅਤੇ ਚੁਣੌਤੀਆਂ ਅਤੇ ਨਾਲ ਹੀ ਭਵਿੱਖ ਦੀਆਂ ਤਰਜੀਹਾਂ ਅਤੇ ਮੌਕਿਆਂ ਬਾਰੇ ਸੁਣਿਆ। VCH ਨੇ ਸੀ ਟੂ ਸਕਾਈ ਖੇਤਰ ਵਿੱਚ ਛੇ ਫਰਸਟ ਨੇਸ਼ਨਜ਼ ਨਾਲ ਵਿਚਾਰ-ਵਟਾਂਦਰਾ ਕੀਤਾ ਜਿਸ ਵਿੱਚ Squamish, Lil’wat, Skatin, N’Quatqua, Xa’xtsa and Samahquam ਸ਼ਾਮਲ ਹਨ।

Xa'xtsa Band Office

ਸ਼ਮੂਲੀਅਤ Tipella, Xa’xtsa Douglas ਫਰਸਟ ਨੇਸ਼ਨ ਵਿੱਚ ਹੋਈ। ਉੱਪਰ ਦਿੱਤੀ ਗਈ ਤਸਵੀਰ Xa'xtsa Douglas First Nation Band Office ਦੀ ਹੈ।

12,469

ਮੇਲਆਊਟ: 12,469 ਪਰਿਵਾਰ

1,211

ਔਨਲਾਈਨ ਸਰਵੇਖਣ: ਜਨਤਕ ਸਰਵੇਖਣ ਲਈ 1,211 ਜਵਾਬ

20

ਇੰਟਰਵਿਊ ਅਤੇ ਫੋਕਸ ਗਰੁੱਪ: 11 ਸੰਸਥਾਵਾਂ ਦੇ 20 ਭਾਗੀਦਾਰ

100+

ਪੋਸਟਰ: ਮੁੱਖ ਕਮਿਊਨਿਟੀ 1ਥਾਂਵਾਂ 'ਤੇ 100+ ਪੋਸਟਰ

ਇਨ੍ਹਾਂ ਰੁਕਾਵਟਾਂ ਅਤੇ ਚੁਣੌਤੀਆਂ ਦੀ ਪਛਾਣ ਕੀਤੀ ਗਈ:

  • ਜ਼ਰੂਰੀ ਜਾਂ ਐਮਰਜੈਂਸੀ ਦੇਖਭਾਲ ਤੱਕ ਪਹੁੰਚਣ ਲਈ ਉਡੀਕ ਦਾ ਸਮਾਂ
  • ਵਿਸ਼ੇਸ਼ ਦੇਖਭਾਲ ਤੱਕ ਪਹੁੰਚ
  • ਡਾਇਗਨੌਸਟਿਕ ਇਮੇਜਿੰਗ ਤੱਕ ਪਹੁੰਚ
  • ਲੌਂਗ-ਟਰਮ ਕੇਅਰ ਲਈ ਸਥਾਨਕ ਸਮਰੱਥਾ ਅਤੇ ਵਿਕਲਪ
  • ਪ੍ਰਾਇਮਰੀ ਕੇਅਰ ਤੱਕ ਪਹੁੰਚ

ਇਨ੍ਹਾਂ ਤਰਜੀਹਾਂ ਦੀ ਪਛਾਣ ਕੀਤੀ ਗਈ:

  • ਕੌਰੀਡੋਰ ਦੀਆਂ ਸਿਹਤ ਸੇਵਾਵਾਂ ਦੀਆਂ ਵਧਦੀਆਂ ਮੰਗਾਂ ਨੂੰ ਸੰਬੋਧਿਤ ਕਰਨਾ
  • ਸਥਾਨਕ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਰੁਕਾਵਟਾਂ ਦਾ ਪਤਾ ਲਗਾਉਣਾ
  • ਸੰਪਰਕ ਵਧਾਉਣਾ ਅਤੇ ਕੌਰੀਡੋਰ ਵਿੱਚ ਸਿਹਤ ਸੇਵਾਵਾਂ ਤੱਕ ਪਹੁੰਚ ਦੇ ਤਰੀਕਿਆਂ ਦਾ ਵਿਸਤਾਰ ਕਰਨਾ
  • ਜਿੱਥੇ ਵੀ ਸੰਭਵ ਹੋਵੇ ਇੱਕੋ ਥਾਂ ‘ਤੇ ਵਧੇਰੇ ਸੇਵਾਵਾਂ ਮੁਹਈਆ ਕਰਵਾਉਣ 'ਤੇ ਵਿਚਾਰ ਕਰਨਾ
  • ਫਰਸਟ ਨੇਸ਼ਨਜ਼ ਕਮਿਊਨਿਟੀਆਂ ਦੀਆਂ ਵਿਲੱਖਣ ਲੋੜਾਂ ਨੂੰ ਪੂਰਾ ਕਰਨ ਲਈ ਬਿਹਤਰ ਤਰੀਕੇ ਤਿਆਰ ਕਰਨਾ
Xa'xtsa community engagement for the Sea to Sky health vision planning

ਇਸ ਵਿਆਪਕ ਸ਼ਮੂਲੀਅਤ ਦੇ ਨਤੀਜੇ ਵਜੋਂ ਇੱਕ ਉੱਚ-ਪੱਧਰੀ ਯੋਜਨਾ ਤਿਆਰ ਕੀਤੀ ਜਾਵੇਗੀ ਜੋ ਅਗਲੇ ਪੰਜ ਤੋਂ 10 ਸਾਲਾਂ ਅਤੇ ਉਸ ਤੋਂ ਬਾਅਦ ਦੇ ਸੀ ਟੂ ਸਕਾਈ ਕੌਰੀਡੋਰ ਲਈ ਸਿਹਤ ਅਤੇ ਤੰਦਰੁਸਤੀ ਦੀਆਂ ਲੋੜਾਂ ਨੂੰ ਸੰਬੋਧਿਤ ਕਰੇਗੀ। ਸ਼ਮੂਲੀਅਤ ਦੀ ਪ੍ਰਕਿਰਿਆ ਬਾਰੇ ਹੋਰ ਜਾਣਨ ਲਈ ਅਤੇ ਸੀ ਟੂ ਸਕਾਈ ਕੌਰੀਡੋਰ ਵਿੱਚ ਸਿਹਤ ਸੰਭਾਲ ਦੇ ਭਵਿੱਖ ਬਾਰੇ ਤਾਜ਼ਾ ਜਾਣਕਾਰੀ ਲਈ, ਹੈਲਥ ਵਿਜ਼ਨ ਸੀ ਟੂ ਸਕਾਈ ਵੈੱਬਸਾਈਟ 'ਤੇਜਾਓ ।

Learn more