ਬੈਲਾ ਬੈਲਾ ਵਿੱਚ ਹਸਪਤਾਲ ਦਾ ਨਾਮ ਬਦਲ ਕੇ ƛ̓uxválásu̓ilas Heiltsuk Hospital ਕਰਨਾ
ਜੂਨ ਵਿੱਚ, ਵੈਨਕੂਵਰ ਕੋਸਟਲ ਹੈਲਥ (VCH) ਦੇ ਲੀਡਰ ਅਤੇ Heiltsuk Nation ਦੇ ਮੈਂਬਰ ਸਥਾਨਕ ਹਸਪਤਾਲ ਦਾ ਨਾਮ ƛ̓uxválásu̓ilas Heiltsuk Hospital ਰੱਖਣ ਲਈ ਬੈਲਾ ਬੈਲਾ ਵਿੱਚ ਇਕੱਠੇ ਹੋਏ।
ਇਹ ਤਬਦੀਲੀ Heiltsuk Nation ਦੇ ਨਾਲ ਸਾਂਝੇਦਾਰੀ ਦਾ ਨਤੀਜਾ ਹੈ ਅਤੇ ਇੰਡੀਜਨਸ ਸੱਭਿਆਚਾਰ ਦੇ ਮਹੱਤਵ ਨੂੰ ਮਾਨਤਾ ਦੇਣ, ਇਤਿਹਾਸਕ ਬੇਇਨਸਾਫ਼ੀਆਂ ਨੂੰ ਹੱਲ ਕਰਨ, ਰੀਕੰਸਲੀਏਸ਼ਨ (ਮੇਲ-ਮਿਲਾਪ) ਅਤੇ ਇੰਡੀਜਨਸ ਮਰੀਜ਼ਾਂ ਅਤੇ ਭਾਈਚਾਰਿਆਂ ਲਈ ਇੱਕ ਸੁਆਗਤ ਵਾਲਾ ਅਤੇ ਸੁਰੱਖਿਅਤ ਮਾਹੌਲ ਬਣਾਉਣ ਲਈ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
VCH ਅਤੇ Heiltsuk Nation ਦਾ ਇੱਕ ਲੰਬੇ ਸਮੇਂ ਤੋਂ ਸੰਬੰਧ ਹੈ ਅਤੇ 2018 ਵਿੱਚ, Heiltsuk Nation ਅਤੇ VCH ਨੇ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਜੋ Heiltsuk ਖੇਤਰ ਵਿੱਚ ਸਥਿਤ ਐਕਿਊਟ ਕੇਅਰ ਫੈਸੀਲਿਟੀ ਦਾ ਨਾਮ ਬਦਲਿਆ ਜਾ ਸਕੇ ਤਾਂ ਜੋ ਇਹ ਉਨ੍ਹਾਂ ਲੋਕਾਂ ਲਈ ਇੰਡੀਜਨਸ ਸੱਭਿਆਚਾਰਕ ਸੁਰੱਖਿਆ ਪ੍ਰਦਾਨ ਕਰ ਸਕੇ, ਜਿਨ੍ਹਾਂ ਨੂੰ ਇਹ ਸੇਵਾ ਪ੍ਰਦਾਨ ਕਰਦੀ ਹੈ। ਹਸਪਤਾਲ ਦਾ ਨਾਮ ਪਹਿਲਾਂ Dr. Richard Whitfield (R.W.) ‘ਤੇ ਰੱਖਿਆ ਗਿਆ ਸੀ, ਜੋ ਉਹ ਡਾਕਟਰ ਸਨ ਜੋ 1898 ਵਿੱਚ ਹਸਪਤਾਲ ਚਲਾਉਂਦੇ ਸਨ। ਇਹ ਨਾਮ 1933 ਅਤੇ 1973 ਦੇ ਵਿਚਕਾਰ ਲਾਗੂ ਕੀਤੀਆਂ ਗਈਆਂ ਨੀਤੀਆਂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ ਇੰਡੀਜਨਸ ਔਰਤਾਂ ਨੂੰ ਅਸਧਾਰਨ ਤੌਰ 'ਤੇ ਨਿਸ਼ਾਨਾ ਬਣਾਇਆ ਅਤੇ ਅੱਜ ਵੀ ਇੰਡੀਜਨਸ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਜਾਰੀ ਰੱਖ ਰਹੀਆਂ ਹਨ। 2014 ਵਿੱਚ, VCH ਨੇ ਹਸਪਤਾਲ ਦਾ ਸੰਚਾਲਨ ਸੰਭਾਲ ਲਿਆ।
“ਅਸੀਂ ਇਸ ਨਾਮ ਨੂੰ ਬਦਲਣ ਲਈ VCH ਦੇ ਸਰਗਰਮ ਸਮਰਥਨ ਦਾ ਸੁਆਗਤ ਕਰਦੇ ਹਾਂ, ਜੋ ਕਿ ਵਿਸ਼ਵ ਭਰ ਦੇ ਇੰਡੀਜਨਸ ਨੇਸ਼ਨਜ਼ ਦੇ ਸੱਭਿਆਚਾਰਕ ਅਤੇ ਭਾਸ਼ਾਈ ਸੁਧਾਰ ਅਤੇ ਪੁਨਰ-ਸੁਰਜੀਤੀ ਦੇ ਕੰਮ ਨਾਲ ਮੇਲ ਖਾਂਦਾ ਹੈ। ਅਸੀਂ ਆਪਣੇ ਹਸਪਤਾਲ ਲਈ Heiltsuk ਨਾਮ ਰੱਖਣ ਲਈ ਉਤਸ਼ਾਹਿਤ ਹਾਂ।“ - Marilyn Slett, Heiltsuk Nation ਦੇ ਚੁਣੇ ਗਏ ਚੀਫ਼ ਅਤੇ VCH ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ