2SLGBTQIA+ ਕਮਿਊਨਿਟੀ ਦੀਆਂ ਸਿਹਤ ਸੰਭਾਲ ਲੋੜਾਂ ਦਾ ਸਮਰਥਨ ਕਰਨਾ
ਲਿੰਗ ਅਤੇ ਜਿਨਸੀ ਪਛਾਣ ਹਰ ਕਿਸੇ ਦੀ ਸਿਹਤ ਦਾ ਅਹਿਮ ਅੰਗ ਹਨ ਅਤੇ ਵੈਨਕੂਵਰ ਕੋਸਟਲ ਹੈਲਥ (VCH) 2SLGBTQIA+ ਕਮਿਊਨਿਟੀ ਦੀਆਂ ਵਿਲੱਖਣ ਸਿਹਤ ਲੋੜਾਂ ਦਾ ਸਮਰਥਨ ਕਰਨ ਲਈ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ।
ਇਹ ਵਿਸ਼ੇਸ਼ ਦੇਖਭਾਲ ਉਹਨਾਂ ਨੌਜਵਾਨਾਂ ਅਤੇ ਲੋਕਾਂ ਲਈ ਵਿਆਪਕ ਜਿਨਸੀ ਸਿਹਤ ਸੇਵਾਵਾਂ ਦੇ ਨਾਲ ਸ਼ੁਰੂ ਹੁੰਦੀ ਹੈ ਜੋ 2SLGBTQIA+ ਵਜੋਂ ਪਛਾਣ ਕਰਦੇ ਹਨ, ਇਸ ਤੋਂ ਇਲਾਵਾ HIV ਅਤੇ ਹੈਪੇਟਾਈਟਸ ਸੀ (Hepatitis C) ਤੋਂ ਪੀੜਤ ਅਤੇ ਇਸ ਦੇ ਜੋਖਮ ਵਿੱਚ ਰਹਿਣ ਵਾਲੇ ਲੋਕ, ਨਸ਼ੇ ਦੀ ਵਰਤੋਂ ਕਰਨ ਵਾਲੇ ਲੋਕ ਅਤੇ ਜਿਨਸੀ ਕੰਮ ਦੇ ਅਨੁਭਵ ਵਾਲੇ ਲੋਕ। ਇਹਨਾਂ ਸੇਵਾਵਾਂ ਵਿੱਚ ਜਿਨਸੀ ਸਿਹਤ, ਨੌਜਵਾਨ ਅਤੇ HIV ਕਲੀਨਿਕ ਅਤੇ ਜਿਨਸੀ ਸਿਹਤ ਪ੍ਰੋਗਰਾਮ ਸ਼ਾਮਲ ਹਨ।
ਜਿਨਸੀ ਸਿਹਤ ਪ੍ਰੋਗਰਾਮਾਂ ਅਤੇ ਸੇਵਾਵਾਂ ਤੋਂ ਇਲਾਵਾ, VCH ਖੇਤਰ ਵਿੱਚ ਰਹਿਣ ਵਾਲੇ ਲੋਕਾਂ ਲਈ ਜੈਂਡਰ-ਅਫਰਮਿੰਗ (ਟਰਾਂਸਜੈਂਡਰ, ਲਿੰਗ ਵਿਭਿੰਨ, ਅਤੇ ਗੈਰ-ਬਾਈਨਰੀ ਲੋਕਾਂ ਦੀਆਂ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਲੋੜਾਂ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਂਦੀ ਸਿਹਤ ਸੰਭਾਲ) ਕਰਨ ਵਾਲੀਆਂ ਸਿਹਤ ਅਤੇ ਤੰਦਰੁਸਤੀ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ।
“ਸਾਡਾ ਟੀਚਾ ਆਪਣੇਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ਜਿੱਥੇ ਅਸੀਂ ਸਾਰੇ ਆਪਣੀ ਅਸਲ ਪਛਾਣ ਦੇ ਨਾਲ VCH ਵਿਖੇ ਜਾ ਸਕਦੇ ਹਾਂ, ਅਤੇ ਅਸੀਂ ਸਟਾਫ ਅਤੇ ਮੈਡੀਕਲ ਸਟਾਫ਼ ਨਾਲ ਸਾਂਝੇਦਾਰੀ ਵਿੱਚ ਆਪਣੀ ਸੰਸਥਾ ਵਿੱਚ ਨਿਰਪੱਖਤਾ, ਵਿਭਿੰਨਤਾ ਅਤੇ ਸ਼ਮੂਲੀਅਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ,” VCH ਦੇ ਇਕੁਇਟੀ, ਡਾਇਵਰਸਿਟੀ ਅਤੇ ਇਨਕਲੂਜ਼ਨ ਦੇ ਰੀਜਨਲ ਮੈਡੀਕਲ ਡਾਇਰੈਕਟਰ Dr. Joy Masuhara ਨੇ ਕਿਹਾ। "ਇੱਕ ਸਮਾਵੇਸ਼ੀ ਸੰਸਥਾ ਹੋਣ ਨਾਲ ਸਾਡੇ ਸਟਾਫ਼ ਅਤੇ ਮੈਡੀਕਲ ਸਟਾਫ਼ ਨੂੰ ਦੇਖਭਾਲ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲਦੀ ਹੈ, ਜਿਸ ਵਿੱਚ 2SLGBTQIA+ ਕਮਿਊਨਿਟੀ ਦੀਆਂ ਸਿਹਤ ਲੋੜਾਂ ਨੂੰ ਪੂਰਾ ਕਰਨ ਲਈ ਸਮਰਪਿਤ ਪ੍ਰੋਗਰਾਮ ਅਤੇ ਸੇਵਾਵਾਂ ਸ਼ਾਮਲ ਹਨ।"
ਪ੍ਰਿਜ਼ਮ
ਪ੍ਰਿਜ਼ਮ ਸਰਵਿਸਿਜ਼ ਟੂ-ਸਪਿਰਿਟ, ਲੈਸਬੀਅਨ, ਗੇਅ, ਬਾਇਸੈਕਸ਼ੁਅਲ, ਟ੍ਰਾਂਸ ਅਤੇ ਕੁਈਰ ਕਮਿਊਨਿਟੀਆਂ ਲਈ VCH ਦੀ ਸਿੱਖਿਆ, ਜਾਣਕਾਰੀ ਅਤੇ ਰੈਫਰਲ ਸੇਵਾ ਹੈ।
ਪ੍ਰਿਜ਼ਮ 2SLGBTQIA+ ਕਮਿਊਨਿਟੀਆਂ ਲਈ ਸਿਹਤ-ਸੰਭਾਲ ਅਤੇ ਸਮਾਜਿਕ ਸੇਵਾ ਪ੍ਰਦਾਤਾਵਾਂ, ਵਿਦਿਆਰਥੀਆਂ ਅਤੇ ਸੇਵਾ ਪ੍ਰਾਪਤ ਕਰਨ ਵਾਲਿਆਂ ਨੂੰ ਸ਼ਾਮਲ ਕਰਨ, ਵਿਭਿੰਨਤਾ ਅਤੇ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਵਰਕਸ਼ਾਪਾਂ ਅਤੇ ਸਿਖਲਾਈ ਪ੍ਰਦਾਨ ਕਰਦੀ ਹੈ।
ਪ੍ਰਿਜ਼ਮ ਵਿਅਕਤੀਆਂ ਨੂੰ ਕਮਿਊਨਿਟੀ ਵਿੱਚ 2SLGBTQIA+ ਸਮੂਹਾਂ, ਕਾਊਂਸਲਿੰਗ, ਸਰੋਤ ਜਾਣਕਾਰੀ ਅਤੇ ਸੇਵਾਵਾਂ ਦਾ ਹਵਾਲਾ ਦਿੰਦੀ ਹੈ।
ਜਿਨਸੀ ਸਿਹਤ ਸੇਵਾਵਾਂ
VCH ਨੌਜਵਾਨਾਂ, 2SLGBTQIA+, HIV ਅਤੇ ਹੈਪੇਟਾਈਟਸ ਸੀ ਦੇ ਨਾਲ ਰਹਿ ਰਹੇ ਅਤੇ ਜੋਖਮ ਵਿੱਚ ਰਹਿਣ ਵਾਲੇ ਲੋਕਾਂ, ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਅਤੇ ਜਿਨਸੀ ਕੰਮ ਦੇ ਅਨੁਭਵ ਵਾਲੇ ਲੋਕਾਂ ਲਈ ਪ੍ਰੋਗਰਾਮਿੰਗ ਦੇ ਨਾਲ ਵਿਆਪਕ ਜਿਨਸੀ ਸਿਹਤ ਸੇਵਾਵਾਂ ਦਾ ਕੰਮ ਕਰਦੀ ਹੈ।
VCH ਵਿਖੇ ਟ੍ਰਾਂਸਜੈਂਡਰ ਦੇਖਭਾਲ
2SLGBTQIA+ ਬਾਰੇ ਅਤੇ ਹੋਰ ਸ਼ਬਦਾਵਲੀ ਬਾਰੇ ਵਧੇਰੇ ਜਾਣੋ।
2SLGBTQIA+ ਕੁਝ ਸ਼ਬਦ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਬਣਿਆ ਸ਼ਬਦ ਹੈ ਜੋ ਵਰਤਮਾਨ ਵਿੱਚ ਕੈਨੇਡਾ ਵਿੱਚ ਅਤੇ ਕੈਨੇਡਾ ਸਰਕਾਰ ਦੁਆਰਾ ਵਰਤਿਆ ਜਾਂਦਾ ਹੈ। ਭਾਸ਼ਾ ਦਾ ਵਿਕਾਸ ਜਾਰੀ ਹੈ ਅਤੇ ਇਹ ਸ਼ਬਦ ਵੀ ਸਮੇਂ ਦੇ ਨਾਲ ਬਦਲ ਗਿਆ ਹੈ।
- 2S: ਮਤਲਬ ਟੂ-ਸਪਿਰਿਟ ਲੋਕ
- L: ਲੈਸਬੀਅਨ
- G: ਗੇਅ
- B: ਬਾਇਸੈਕਸ਼ੁਅਲ
- T: ਟ੍ਰਾਂਸਜੈਂਡਰ
- Q: ਕੁਈਰ
- I: ਇੰਟਰਸੈਕਸ, ਜਿਨਸੀ ਰੁਝਾਨ, ਲਿੰਗ ਪਛਾਣ ਅਤੇ ਲਿੰਗ ਪ੍ਰਗਟਾਵੇ ਤੋਂ ਪਰੇ ਲਿੰਗ ਵਿਸ਼ੇਸ਼ਤਾਵਾਂ ਨੂੰ ਸਮਝਦਾ ਹੈ
- A: ਏਸੈਕਸ਼ੁਅਲ
- +: ਜਿਨਸੀ ਅਤੇ ਲਿੰਗ ਵਿਭਿੰਨ ਭਾਈਚਾਰਿਆਂ ਲਈ ਹੈ
- ਨੌਨ-ਬਾਈਨਰੀ: ਨੌਨ-ਬਾਈਨਰੀ (ਗੈਰ-ਬਾਈਨਰੀ) ਇੱਕ ਸ਼ਬਦ ਹੈ ਜੋ ਵਿਭਿੰਨ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੀ ਲਿੰਗ ਪਛਾਣ ਨਾ ਤਾਂ ਔਰਤ ਹੈ ਅਤੇ ਨਾ ਹੀ ਮਰਦ। ਕੁਝ ਵਿਅਕਤੀ ਸਵੈ-ਪਛਾਣ ਗੈਰ-ਬਾਈਨਰੀ ਵਜੋਂ ਕਰਦੇ ਹਨ, ਜਦੋਂ ਕਿ, ਦੂਸਰੇ ਲਿੰਗ ਗੈਰ-ਅਨੁਕੂਲ, ਲਿੰਗਕ ਜਾਂ ਏਜੰਡਰ ਵਰਗੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਨ। ਗੈਰ-ਬਾਈਨਰੀ ਲੋਕ ਆਪਣੇ ਲਿੰਗ ਪ੍ਰਗਟਾਵੇ ਅਤੇ ਲਿੰਗ ਭੂਮਿਕਾ ਲਈ ਸਮਾਜਕ ਉਮੀਦਾਂ ਦੇ ਮੁਤਾਬਕ ਅਨੁਕੂਲ ਹੋ ਸਕਦੇ ਹਨ ਜਾਂ ਨਹੀਂ ਵੀ ਹੋ ਸਕਦੇ, ਅਤੇ ਉਹ ਲਿੰਗ-ਪੁਸ਼ਟੀ ਕਰਨ ਵਾਲੀ ਡਾਕਟਰੀ ਜਾਂ ਸਰਜੀਕਲ ਸੰਭਾਲ ਦੀ ਮੰਗ ਕਰ ਸਕਦੇ ਹਨ ਜਾਂ ਨਹੀਂ ਕਰ ਸਕਦੇ ਹਨ।