ਬੀ.ਸੀ. ਅਤੇ ਯੂਕੌਨ ਭਰ ਵਿੱਚ ਜੰਗਲੀ ਅੱਗਾਂ ਨਾਲ ਨਜਿੱਠਣਾ
ਇੱਕ ਦੂਜੇ ਦਾ ਸਮਰਥਨ ਕਰਨਾ ਅਤੇ ਉਹਨਾਂ ਲੋਕਾਂ ਦੀ ਦੇਖਭਾਲ ਕਰਨਾ ਜਿੰਨ੍ਹਾਂ ਨੂੰ ਮਦਦ ਦੀ ਲੋੜ ਹੈ, ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਸਟਾਫ ਅਤੇ ਮੈਡੀਕਲ ਸਟਾਫ ਵੈਨਕੂਵਰ ਕੋਸਟਲ ਹੈਲਥ (VCH) ਵਿਖੇ ਕਦਰਾਂ ਕੀਮਤਾਂ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਗਰਮੀ ਤੋਂ ਲੈ ਕੇ ਜੰਗਲੀ ਅੱਗਾਂ ਅਤੇ ਹੜ੍ਹਾਂ ਤੱਕ, ਅਸੀਂ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਸਿੱਧਾ ਅਨੁਭਵ ਕਰ ਰਹੇ ਹਾਂ, ਜੋ ਲੋਕਾਂ ਦੀ ਸਿਹਤ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਸਾਡੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਲਵਾਯੂ ਤਬਦੀਲੀ ਖਾਸ ਤੌਰ 'ਤੇ ਕਮਜ਼ੋਰ ਆਬਾਦੀ ਲਈ ਮੁਸ਼ਕਲ ਪੈਦਾ ਕਰਦੀ ਹੈ, ਜਿਵੇਂ ਕਿ ਬਜ਼ੁਰਗ ਅਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਰਹਿਣ ਵਾਲੇ ਲੋਕ।
ਸਾਡੀ ਜਲਵਾਯੂ ਵਿੱਚ ਤਬਦੀਲੀ ਕਾਰਨ ਸਾਡੇ ਖੇਤਰ ਦੇ ਅੰਦਰ ਹਰ ਭਾਈਚਾਰੇ ਨੂੰ ਨੁਕਸਾਨ ਹੋਣ ਦਾ ਖਤਰਾ ਹੈ। ਬੀ.ਸੀ. ਅਤੇ ਦੁਨੀਆ ਭਰ ਵਿੱਚ, ਔਸਤ ਤਾਪਮਾਨ ਵਧ ਰਿਹਾ ਹੈ, ਮੌਸਮ ਦੀਆਂ ਅਤਿਅੰਤ ਘਟਨਾਵਾਂ ਵਧੇਰੇ ਵਾਪਰ ਰਹੀਆਂ ਹਨ ਅਤੇ ਮਨੁੱਖੀ ਕਾਰਨਾਂ ਕਰਕੇ ਵਾਪਰ ਰਹੀ ਜਲਵਾਯੂ ਤਬਦੀਲੀ ਕਾਰਨ ਸਮੁੰਦਰ ਦਾ ਪੱਧਰ ਵੱਧ ਰਿਹਾ ਹੈ। ਜਲਵਾਯੂ ਨਾਲ ਸੰਬੰਧਿਤ ਇਹ ਖਤਰੇ ਆਬਾਦੀ ਦੀ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ।
ਇਸ ਦੀ ਇੱਕ ਉਦਾਹਰਣ 2023 ਦੀਆਂ ਗਰਮੀਆਂ ਦੀਆਂ ਜੰਗਲੀ ਅੱਗਾਂ ਸਨ, ਜੋ ਹੁਣ ਤੱਕ ਦੀਆਂ ਸਭ ਤੋਂ ਖਰਾਬ ਰਿਕਾਰਡ ਕੀਤੀਆਂ ਗਈਆਂ ਅੱਗਾਂ ਸੀ, ਜਿਨ੍ਹਾਂ ਨੇ ਬੀ.ਸੀ. ਵਿੱਚ ਸਹਾਇਤਾ ਦੀ ਸਭ ਤੋਂ ਵੱਧ ਲੋੜ ਵਾਲੇ ਲੋਕਾਂ ਨੂੰ ਆਪਣੇ ਲੌਂਗ-ਟਰਮ ਕੇਅਰ ਹੋਮ ਅਤੇ ਹਸਪਤਾਲਾਂ ਨੂੰ ਖਾਲੀ ਕਰਨ ਲਈ ਮਜਬੂਰ ਕੀਤਾ। ਇੰਟੀਰੀਅਰ ਅਤੇ ਨੌਰਥਵੈਸਟ ਟੈਰੀਟੋਰੀਜ਼ ਅਤੇ VCH ਵਿਖੇ ਟੀਮਾਂ ਨੇ ਮਦਦ ਦੀ ਪੇਸ਼ਕਸ਼ ਕੀਤੀ।