VCH ਟਰੌਮਾ ਯੂਨਿਟ ਗੰਭੀਰ ਰੂਪ ਵਿੱਚ ਜ਼ਖਮੀ ਲੋਕਾਂ ਦੀ ਸਹਾਇਤਾ ਕਰਦਾ ਹੈ
ਹਰ ਸਾਲ, ਬ੍ਰਿਟਿਸ਼ ਕੋਲੰਬੀਆ ਦੇ ਹਜ਼ਾਰਾਂ ਲੋਕ ਵੱਡੀਆਂ ਸੱਟਾਂ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਹਨ ਅਤੇ ਵੈਨਕੂਵਰ ਜਨਰਲ ਹਸਪਤਾਲ (Vancouver General Hospital, VGH) ਨੂੰ ਬੀ.ਸੀ. ਅਤੇ ਯੂਕੌਨ ਵਿੱਚ ਬਹੁਤ ਸਾਰੇ ਗੁੰਝਲਦਾਰ ਮਾਮਲਿਆਂ ਲਈ ਵਿਸ਼ੇਸ਼ ਟਰੌਮਾ ਸੈਂਟਰ ਵਜੋਂ ਮਨੋਨੀਤ ਕੀਤਾ ਗਿਆ ਹੈ।
ਅਜਿਹਾ ਹੀ ਇੱਕ ਕੇਸ Wayne ਸੀ ਜੋ ਵ੍ਹਿਸਲਰ ਦੀ ਚੋਟੀ 'ਤੇ ਸਕੀਇੰਗ ਕਰ ਰਿਹਾ ਸੀ ਅਤੇ ਆਪਣੇ ਮਨਪਸੰਦ ਦੇ ਕੁਦਰਤੀ ਦ੍ਰਿਸ਼ ਦੇਖਣ ਲਈ ਜਾ ਰਿਹਾ ਸੀ ਜਦੋਂ ਉਸਨੂੰ ਇੱਕ ਤੇਜ਼ ਰਫ਼ਤਾਰ ਸਕਈਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਪੈਲਵਿਸ ‘ਤੇ ਸੱਟ ਲੱਗ ਗਈ। ਵ੍ਹਿਸਲਰ ਕਲੀਨਿਕ ਵਿੱਚ ਦੇਖਭਾਲ ਪ੍ਰਾਪਤ ਕਰਨ ਤੋਂ ਬਾਅਦ, ਉਸ ਨੂੰ ਐਂਬੂਲੈਂਸ ਦੁਆਰਾ VGH ਦੇ ਲੈਵਲ-1 ਟਰੌਮਾ ਸੈਂਟਰ ਭੇਜਿਆ ਗਿਆ, ਜਿੱਥੇ ਉਹ ਸਦਮੇ ਦੀ ਸੰਭਾਲ ਲਈ ਸਮਰਪਿਤ ਡਾਕਟਰਾਂ, ਸਰਜਨਾਂ, ਨਰਸਾਂ ਅਤੇ ਸਹਿਯੋਗੀ ਸਿਹਤ-ਸੰਭਾਲ ਪ੍ਰਦਾਤਾਵਾਂ ਦੀ ਬਹੁ-ਅਨੁਸ਼ਾਸਨੀ ਟੀਮ ਤੋਂ ਵਿਸ਼ੇਸ਼ ਦੇਖਭਾਲ ਪ੍ਰਾਪਤ ਕਰ ਸਕਿਆ।
“ਮੈਂ ਸਾਰੀ ਦੇਖਭਾਲ ਅਤੇ ਦਿਆਲਤਾ ਲਈ ਸ਼ੁਕਰਗੁਜ਼ਾਰ ਹਾਂ, ਅਤੇ ਮੇਰੀ ਤਾਕਤ ਦਾ ਸਭ ਤੋਂ ਵੱਡਾ ਸਰੋਤ ਪੂਰੀ VGH ਟੀਮ ਤੋਂ ਆਇਆ ਹੈ ਜੋ ਮੇਰੇ ਕਮਜ਼ੋਰ ਅਤੇ ਦਰਦ ਵਿੱਚ ਹੋਣ ਦੇ ਬਾਵਜੂਦ, ਮੇਰੀ ਭਾਵਨਾਤਮਕ ਤੰਦਰੁਸਤੀ ਦੀ ਭਾਵਨਾ ਲਈ ਜ਼ਿੰਮੇਵਾਰ ਸਨ,” Wayne ਨੇ ਕਿਹਾ। "ਹਰ ਕੋਈ ਬਹੁਤ ਹੌਸਲਾ ਦੇਣ ਵਾਲਾ ਸੀ, ਅਤੇ ਮੈਂ ਜਾਣਦਾ ਸੀ ਕਿ ਮੈਂ ਸਹੀ ਹੱਥਾਂ ਵਿੱਚ ਹਾਂ ਅਤੇ ਮੇਰੀ ਸਿਹਤ ਅਤੇ ਰਿਕਵਰੀ ਉਹਨਾਂ ਲਈ ਤਰਜੀਹ ਸੀ।"