ਕੈਂਬੀ ਗਾਰਡਨਜ਼ ਵਿਚ ਮਦਦ ਵਾਲੀ ਨਵੀਂ ਰਿਹਾਇਸ਼
George Pearson ਸੈਂਟਰ (ਜੀ ਪੀ ਸੀ) (George Pearson Centre (GPC)) ਦੀ ਦੁਬਾਰਾ ਡਿਵੈਲਪਮੈਂਟ ਇਕ ਬਹੁ-ਪਾੜਾਵੀ ਪ੍ਰੋਜੈਕਟ ਹੈ ਜਿਸ ਨੇ ਅਕਤੂਬਰ 2022 ਵਿਚ ਇਕ ਮਹੱਤਵਪੂਰਨ ਮੀਲਪੱਥਰ ਪੂਰਾ ਕੀਤਾ ਜਦੋਂ ਜੀ ਪੀ ਸੀ ਦੇ ਵਸਨੀਕਾਂ ਦਾ ਪਹਿਲਾ ਗਰੁੱਪ ਨਵੇਂ ਕਮਿਊਨਟੀ ਆਧਾਰਿਤ ਮਦਦ ਕਰਨ ਵਾਲੀ ਰਿਹਾਇਸ਼ ਵਿਚ ਮੂਵ ਹੋਣਾ ਸ਼ੁਰੂ ਹੋ ਗਿਆ।
ਜੀ ਪੀ ਸੀ ਵੈਨਕੂਵਰ ਦੇ ਓਕਰਿਜ (Oakridge) ਗੁਆਂਢ ਵਿਚ ਇਕ ਲੌਂਗ-ਟਰਮ ਕੇਅਰ ਹੋਮ ਹੈ। ਇਹ 1952 ਵਿਚ ਬਣਾਇਆ ਗਿਆ ਸੀ ਅਤੇ ਅੱਜ ਗੁੰਝਲਦਾਰ ਮੈਡੀਕਲ ਅਤੇ ਸਰੀਰਕ ਹਾਲਤਾਂ ਵਾਲੇ 100 ਨਾਲੋਂ ਜਿ਼ਆਦਾ ਵਸਨੀਕਾਂ ਲਈ ਘਰ ਹੈ। ਜੀ ਪੀ ਸੀ ਦੀ ਦੁਬਾਰਾ ਡਿਵੈਲਪਮੈਂਟ, ਸਥਾਨ ’ਤੇ ਮਦਦ ਦੀਆਂ ਚੋਣਾਂ ਨਾਲ ਵੱਖ ਵੱਖ ਨਵੀਂਆਂ ਰਿਹਾਇਸ਼ਾਂ ਨਾਲ ਪੁਰਾਣੇ ਸਥਾਨ ਨੂੰ ਬਦਲ ਦੇਵੇਗੀ।
ਦੁਬਾਰਾ ਡਿਵੈਲਪਮੈਂਟ ਦੀ ਪਲੈਨ ਦੇ ਹਿੱਸੇ ਵਜੋਂ, ਕੁਝ ਵਸਨੀਕ ਜੀ ਪੀ ਸੀ ਤੋਂ ਉਸੇ ਆਂਢ-ਗੁਆਂਢ ਵਿਚ ਨਵੀਂ ਕੈਂਬੀ ਗਾਰਡਨਜ਼ (Cambie Gardens) ਡਿਵੈਲਪਮੈਂਟ ਵਿਖੇ ਕਮਿਊਨਟੀ ਆਧਾਰਿਤ ਮਦਦ ਕਰਨ ਵਾਲੀ ਰਿਹਾਇਸ਼ ਵਿਚ ਮੂਵ ਹੋ ਜਾਣਗੇ। ਰਿਹਾਇਸ਼ ਦਾ ਇਹ ਮਾਡਲ, ਸੁਆਗਤ ਕਰਨ ਵਾਲੀ ਅਤੇ ਸਾਰਿਆਂ ਲਈ ਪਹੁੰਚ ਵਾਲੀ ਇਕ ਸਮੁੱਚੀ ਕਮਿਊਨਟੀ ਦੇ ਹਿੱਸੇ ਵਜੋਂ, ਵਿਅਕਤੀਆਂ ਦੀ ਓਨਾ ਆਜ਼ਾਦ ਰਹਿਣ ਵਿਚ ਮਦਦ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ, ਜਿੰਨਾ ਉਹ ਚਾਹੁੰਦੇ ਹੋਣ। ਸੰਭਾਲ ਦੇ ਇਸ ਮਾਡਲ ਦਾ ਕੁਝ ਹਿੱਸਾ ਵਸਨੀਕਾਂ ਅਤੇ ਡਿਸਏਬਿਲਟੀ ਐਡਵੋਕੇਸੀ ਗਰੁੱਪਾਂ ਵਲੋਂ ਡਿਜ਼ਾਇਨ ਕੀਤਾ ਗਿਆ ਸੀ, ਜਿਹੜੇ ਮਦਦ ਕਰਨ ਵਾਲੀਆਂ ਰਿਹਾਇਸ਼ਾਂ ਦੇ ਭਵਿੱਖ ਨੂੰ ਘੜ ਰਹੇ ਹਨ। ਨਤੀਜੇ ਵਜੋਂ, ਜੀ ਪੀ ਸੀ ਦੇ ਵਸਨੀਕ, ਅਪਾਰਟਮੈਂਟ ਬਿਲਡਿੰਗ ਨੂੰ ਵੈਨਕੂਵਰ ਦੇ ਵੱਡੇ ਭਾਈਚਾਰੇ ਤੋਂ ਲੋਕਾਂ ਨਾਲ ਸਾਂਝਾ ਕਰਨਗੇ।
“ਮੈਂ ਬਹੁਤ ਖੁਸ਼ ਹਾਂ ਕਿ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਇਹ ਰੀਡਿਵੈਲਪਮੈਂਟ ਅਤੇ ਸੰਭਾਲ ਦਾ ਮਾਡਲ ਅਸਲੀਅਤ ਬਣ ਗਏ ਗਏ ਹਨ। ਸਾਨੂੰ ਇਸ ਨਾਲ ਵਸਨੀਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹਾਂਪੱਖੀ ਤਬਦੀਲੀਆਂ ਦੇਖਣ ਦੀ ਤਾਂਘ ਨਾਲ ਉਡੀਕ ਹੈ.”
- ਵੈਨਕੂਵਰ ਕਮਿਊਨਟੀ, ਵੈਨਕੂਵਰ ਕੋਸਟਲ ਹੈਲਥ ਦੇ ਵਾਈਸ ਪ੍ਰੈਜ਼ੀਡੈਂਟ (Vice President) Bob Chapman
ਵਸਨੀਕਾਂ ਦੇ ਮੂਵ ਹੋਣ ਦਾ ਪਹਿਲਾ ਪੜਾ 2022 ਦੀ ਪਤਝੜ ਰੁੱਤ ਵਿਚ ਸ਼ੁਰੂ ਹੋਇਆ। ਵੀ ਸੀ ਐੱਚ ਅਤੇ ਸਰਵਿਸ ਦੇਣ ਵਾਲੇ ਕੋਨੈਕਟ ਪਾਰਟਨਰਜ਼ (CONNECT Partners) 2023 ਵਿਚ ਪਹਿਲੇ 44 ਜੀ ਪੀ ਸੀ ਵਸਨੀਕਾਂ ਨੂੰ ਉਨ੍ਹਾਂ ਦੇ ਨਵੇਂ ਘਰਾਂ ਵਿਚ ਮੂਵ ਕਰਨਾ ਜਾਰੀ ਰੱਖਣਗੇ। ਬਾਕੀ ਬਚਦੇ ਮੂਵਜ਼ ਪੜਾਵਾਂ ਵਿਚ ਹੋਣਗੇ ਅਤੇ ਇਹ ਤਕਰੀਬਨ 2030 ਵਿਚ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਵੇਲੇ ਜੀ ਪੀ ਸੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
ਵਸਨੀਕਾਂ ਦੇ ਇਨ੍ਹਾਂ ਨਵੇਂ ਘਰਾਂ ਵਿਚ ਇਕ ਕਮਿਊਨਟੀ ਹੈਲਥ ਸੈਂਟਰ ਹੋਵੇਗਾ ਜਿਹੜਾ ਵੱਡੇ ਪੱਧਰ ਦੀਆਂ ਸਿਹਤ ਸੇਵਾਵਾਂ ਅਤੇ ਮਦਦਾਂ, ਇਕ ਨਵੇਂ ਫਾਇਦੇਮੰਦ ਪੂਲ ਅਤੇ ਇਕ ਨਵੇਂ ਅਡੱਲਟ ਡੇਅ ਪ੍ਰੋਗਰਾਮ ਨੂੰ ਇਕੱਠਾ ਕਰੇਗਾ।