ਰਿਚਮੰਡ ਹਸਪਤਾਲ ਦੇ ਸਭ ਤੋਂ ਛੋਟੀ ਉਮਰ ਦੇ ਮਰੀਜ਼ਾਂ ਦੇ ਮਾਪਿਆਂ ਦੇ ਆਪਣੇ ਬਾਲਾਂ ਨਾਲ ਨਵੇਂ ਕੋਨੈਕਸ਼ਨ ਹੋਏ
ਸਮੇਂ ਤੋਂ ਪਹਿਲਾਂ ਜਾਂ ਬੀਮਾਰ ਪੈਦਾ ਹੋਏ ਨਵਜੰਮੇ ਬੱਚਿਆਂ ਦੇ ਮਾਪੇ ਹੋਣਾ ਇਕ ਬਹੁਤ ਹੀ ਤਣਾਅ ਵਾਲਾ ਅਨੁਭਵ ਹੈ, ਖਾਸ ਕਰਕੇ ਜਦੋਂ ਕਿਸੇ ਬਾਲ ਨੂੰ ਮਾਂ ਨੂੰ ਛੁੱਟੀ ਮਿਲਣ ਤੋਂ ਬਾਅਦ ਨਿਊਨੇਟਲ ਇਨਟੈਨਸਿਵ ਕੇਅਰ ਯੂਨਿਟ (ਐੱਨ ਆਈ ਸੀ ਯੂ) (Neonatal Intensive Care Unit (NICU)) ਵਿਚ ਦਾਖਲ ਕੀਤੇ ਜਾਣ ਦੀ ਲੋੜ ਹੁੰਦੀ ਹੈ। ਸਰੀਰਕ ਅਲਹਿਦਗੀ ਉਸ ਚਿੰਤਾ ਵਿਚ ਵਾਧਾ ਕਰਦੀ ਹੈ ਜਿਸ ਰਾਹੀਂ ਮਾਪੇ ਇਸ ਔਖੇ ਸਮੇਂ ਲੰਘ ਰਹੇ ਹੁੰਦੇ ਹਨ।
ਸਮੇਂ ਤੋਂ ਪਹਿਲਾਂ ਪੈਦਾ ਹੋਏ ਆਪਣੇ ਬਾਲਾਂ ਨਾਲ ਪਰਿਵਾਰਾਂ ਨੂੰ ਬਿਹਤਰ ਜੋੜਨ ਲਈ, ਰਿਚਮੰਡ ਹਸਪਤਾਲ ਨੇ ਬੀ.ਸੀ. ਵਿਚ ਆਪਣੀ ਕਿਸਮ ਦੇ ਇਸ ਪਹਿਲੇ ਉੱਦਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਮਾਪੇ ਹੁਣ ਇਕ ਪ੍ਰਾਈਵੇਟ ਅਤੇ ਸੁਰੱਖਿਅਤ ਲਾਈਵ-ਸਟ੍ਰੀਮਿੰਗ ਕੈਮਰੇ ਰਾਹੀਂ ਆਪਣੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਬਾਲ `ਤੇ ਦਿਨ ਦੇ 24 ਘੰਟੇ, ਹਫਤੇ ਦੇ ਸੱਤੇ ਦਿਨ ਨਿਗਰਾਨੀ ਰੱਖ ਸਕਦੇ ਹਨ ਅਤੇ ਉਸ ਕੋਲ ਵਰਚੂਅਲੀ ਵਿਜ਼ਟ ਕਰ ਸਕਦੇ ਹਨ। ਹਸਪਤਾਲ ਦੇ ਐੱਨ ਆਈ ਸੀ ਯੂ (NICU) ਨੇ ਪਹਿਲਾਂ ਜੂਨ 2022 ਵਿਚ ਇਕ ਪਾਇਲਟ ਪ੍ਰੋਜੈਕਟ ਦੇ ਹਿੱਸੇ ਵਜੋਂ ਬਾਲਾਂ ਦੇ ਬੈੱਡਾਂ ਕੋਲ ਕੈਮਰੇ ਲਗਾਏ ਸਨ।
ਪਾਇਲਟ ਦੇ ਸ਼ੁਰੂ ਹੋਣ ਤੋਂ ਲੈ ਕੇ, ਐੱਨ ਆਈ ਸੀ ਯੂ ਨੇ 40 ਤੋਂ ਜ਼ਿਆਦਾ ਬੇਬੀਆਂ ਅਤੇ ਪਰਿਵਾਰਾਂ ਨੂੰ ਵਰਚੂਅਲੀ ਜੋੜਿਆ ਹੈ, ਅਤੇ ਦੁਨੀਆ ਭਰ ਤੋਂ 2,500 ਵਿਲੱਖਣ ਵਿਜ਼ਟਾਂ ਕਰਵਾਈਆਂ ਹਨ ਜਿਨ੍ਹਾਂ ਵਿਚ ਕੋਲੰਬੀਆ, ਫਿਲੀਪੀਨਜ਼ ਅਤੇ ਆਇਰਲੈਂਡ ਸ਼ਾਮਲ ਹਨ। ਟੈਕਨੌਲੋਜੀ ਨੂੰ ਵਰਤਣ ਵਾਲੇ ਪਰਿਵਾਰਾਂ ਦੇ ਇਕ ਸਰਵੇ ਵਿਚ, ਹਿੱਸਾ ਲੈਣ ਵਾਲੇ 100 ਪ੍ਰਤੀਸ਼ਤ ਨੇ ਇਹ ਕਿਹਾ ਹੈ ਕਿ ਇਸ ਨੇ ਉਨ੍ਹਾਂ ਦੀ ਚਿੰਤਾ ਦਾ ਪੱਧਰ ਘਟਾਇਆ ਹੈ ਅਤੇ ਆਪਣੇ ਬੇਬੀ ਨਾਲ ਜੁੜਨ ਵਿਚ ਮਦਦ ਕੀਤੀ ਹੈ।
ਪਾਇਲਟ ਦੇ ਸ਼ੁਰੂ ਹੋਣ ਤੋਂ ਲੈ ਕੇ, ਐੱਨ ਆਈ ਸੀ ਯੂ ਨੇ 40 ਤੋਂ ਜ਼ਿਆਦਾ ਬੇਬੀਆਂ ਅਤੇ ਪਰਿਵਾਰਾਂ ਨੂੰ ਵਰਚੂਅਲੀ ਜੋੜਿਆ ਹੈ, ਅਤੇ ਦੁਨੀਆ ਭਰ ਤੋਂ 2,500 ਵਿਲੱਖਣ ਵਿਜ਼ਟਾਂ ਕਰਵਾਈਆਂ ਹਨ ਜਿਨ੍ਹਾਂ ਵਿਚ ਕੋਲੰਬੀਆ, ਫਿਲੀਪੀਨਜ਼ ਅਤੇ ਆਇਰਲੈਂਡ ਸ਼ਾਮਲ ਹਨ।
ਪਰਿਵਾਰਾਂ ਤੋਂ ਮਿਲੀ ਹਾਂਪੱਖੀ ਫੀਡਬੈਕ ਦੇ ਆਧਾਰ `ਤੇ, ਸੁਰੱਖਿਅਤ ਕੈਮਰਾ ਸਿਸਟਮ ਹਸਪਤਾਲ ਦੇ ਐੱਨ ਆਈ ਸੀ ਯੂ ਵਿਚ ਪੱਕੀ ਤਰ੍ਹਾਂ ਕਾਇਮ ਰਹੇਗਾ।
ਰਿਚਮੰਡ ਹਸਪਤਾਲ ਦੇ ਐੱਨ ਆਈ ਸੀ ਯੂ ਵਿਚ ਰਹਿਣ ਦੀ ਔਸਤ ਲੰਬਾਈ ਦੋ ਹਫਤਿਆਂ ਦੀ ਹੋਣ ਕਰਕੇ, ਬਹੁਤ ਸਾਰੇ ਪਰਿਵਾਰ ਜਿਹੜੇ ਆਪਣੇ ਬਾਲ ਨਾਲ ਲਗਾਤਾਰ ਨਹੀਂ ਰਹਿ ਸਕਦੇ, ਉਨ੍ਹਾਂ ਕੋਲ ਬਾਲ ਨਾਲ ਜੁੜਨ ਦੀ ਇਹ ਬਦਲਵੀਂ ਚੋਣ ਹੈ।
ਇਸ ਉੱਦਮ ਬਾਰੇ ਗੱਲ ਕਰਦੇ ਹੋਏ ਰਿਚਮੰਡ ਹਸਪਤਾਲ ਦੇ ਵਿਮਨਜ਼ ਐਂਡ ਚਿਲਡਰਨਜ਼ ਪ੍ਰੋਗਰਾਮ ਮੈਨੇਜਰ Jill Schulmeister ਨੇ ਕਿਹਾ, “ਕੋਈ ਵੀ ਮਾਪਾ ਆਪਣੇ ਬੇਬੀ ਤੋਂ ਬਿਨਾਂ ਹਸਪਤਾਲ ਤੋਂ ਜਾਣ ਦੀ ਉਮੀਦ ਨਹੀਂ ਰੱਖਦਾ ਅਤੇ, ਬਦਕਿਸਮਤੀ ਨਾਲ, ਇਹ ਉਨ੍ਹਾਂ ਲਈ ਇਕ ਸਚਾਈ ਹੈ ਜਿਨ੍ਹਾਂ ਦੇ ਬੇਬੀਆਂ ਨੂੰ ਜਨਮ ਤੋਂ ਬਾਅਦ ਖਾਸ ਸੰਭਾਲ ਦੀ ਲੋੜ ਹੁੰਦੀ ਹੈ। ਮਾਪਿਆਂ ਉੱਪਰ ਇਸ ਅਲਹਿਦਗੀ ਦੇ ਜਜ਼ਬਾਤੀ ਅਸਰ ਨੂੰ ਦੇਖਦੇ ਹੋਏ, ਐੱਨ ਆਈ ਸੀ ਯੂ ਟੀਮ ਪਰਿਵਾਰਾਂ ਅਤੇ ਬੇਬੀਆਂ ਨੂੰ ਜੁੜੇ ਹੋਏ ਰੱਖਣ ਦਾ ਤਰੀਕਾ ਲੱਭਣਾ ਚਾਹੁੰਦੀ ਸੀ, ਜਦੋਂ ਉਹ ਸਰੀਰਕ ਤੌਰ `ਤੇ ਇਕੱਠੇ ਨਹੀਂ ਵੀ ਹੁੰਦੇ।”
“ਇਕ ਮਾਪੇ ਵਜੋਂ, ਇਸ ਚੀਜ਼ ਨੇ ਸਾਡੇ ਪਰਿਵਾਰ ਨੂੰ ਬਹੁਤ ਚੈਨ ਦਿੱਤਾ ਅਤੇ ਯਕੀਨ ਦੁਆਇਆ ਕਿ ਅਸੀਂ ਆਪਣੇ ਬੇਬੀਆਂ ਨੂੰ ਚੈੱਕ ਕਰਨ ਦੇ ਯੋਗ ਸੀ ਜਦੋਂ ਅਸੀਂ ਉਨ੍ਹਾਂ ਦੇ ਬੈੱਡਾਂ ਕੋਲ ਨਹੀਂ ਹੁੰਦੇ ਸੀ। ਮੈਂ ਬਹੁਤ ਧੰਨਵਾਦੀ ਹਾਂ ਕਿ ਸਾਡੇ ਲਈ ਇਹ ਚੋਣ ਉਪਲਬਧ ਸੀ ਅਤੇ ਇਹ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੇਬੀਆਂ ਵਾਲੇ ਹੋਰ ਪਰਿਵਾਰਾਂ ਲਈ ਵੀ ਇਕ ਚੋਣ ਹੋਵੇਗੀ।”
– Preethi Krishan, ਜੋੜੇ ਬੱਚਿਆਂ ਦੀ ਮਾਂ ਜਿਨ੍ਹਾਂ ਦੀ ਰਿਚਮੰਡ ਹਸਪਤਾਲ ਦੇ ਐੱਨ ਆਈ ਸੀ ਯੂ ਵਿਚ ਸੰਭਾਲ ਹੋਈ।