ਇਲਾਜ ਨੂੰ ਘਰ ਦੇ ਨੇੜੇ ਲਿਆਉਣ ਵਿਚ ਸੁਧਾਰ ਕਰਨ ਲਈ ਆਪਣੇ ਹਸਪਤਾਲਾਂ ਦੀ ਕਾਇਆ ਕਲਪ ਕਰਨਾ
ਵੈਨਕੂਵਰ ਕੋਸਟਲ ਹੈਲਥ ਦੇ ਇਲਾਕੇ ਵਿਚ, ਅਸੀਂ ਹੈਲਥ ਕੇਅਰ ਦੇ ਆਪਣੇ ਬੁਨਿਆਦੀ ਢਾਂਚੇ ਨੂੰ ਅਪਗਰੇਡ ਕਰਨ, ਵਧਾਉਣ ਅਤੇ ਵਾਧਾ ਕਰਨ ਲਈ ਮਹੱਤਵਪੂਰਨ ਇਨਵੈਸਟਮੈਂਟਾਂ ਕਰ ਰਹੇ ਹਾਂ।
ਮਰੀਜ਼ਾਂ, ਕਲਾਇੰਟਾਂ ਅਤੇ ਰੈਜ਼ੀਡੈਂਟਸ ਨੂੰ ਘਰ ਦੇ ਨੇੜੇ ਮਿਆਰੀ ਸੰਭਾਲ ਪ੍ਰਦਾਨ ਕਰਨ ਲਈ ਨਵੇਂ ਅਤੇ ਸੁਧਰੇ ਹੋਏ ਲੌਂਗ-ਟਰਮ ਕੇਅਰ ਸਥਾਨ ਬਣਾਉਣ ਲਈ ਅਤੇ ਆਪਣੇ ਹਸਪਤਾਲਾਂ ਨੂੰ ਆਧੁਨਿਕ ਬਣਾਉਣ ਵਾਸਤੇ ਡਿਵੈਲਪਮੈਂਟ ਦੇ ਵੱਖ ਵੱਖ ਪ੍ਰੋਜੈਕਟ ਚੱਲ ਰਹੇ ਹਨ।
ਰਿਚਮੰਡ ਹਸਪਤਾਲ ਦਾ ਦੁਬਾਰਾ ਡਿਵੈਲਪਮੈਂਟ ਦਾ ਪ੍ਰੋਜੈਕਟ – Yurkovich ਫੈਮਿਲੀ ਪਾਵਿਲੀਅਨ
ਰਿਚਮੰਡ ਹਸਪਤਾਲ Yurkovich ਫੈਮਿਲੀ ਪਾਵਿਲੀਅਨ (Yurkovich Family Pavilion) ਨਾਂ ਦੇ ਇਕ ਨਵੇਂ ਪੇਸ਼ੈਂਟ ਕੇਅਰ ਟਾਵਰ ਦੇ ਵਾਧੇ ਰਾਹੀਂ ਵੱਡਾ ਹੋ ਰਿਹਾ ਹੈ। ਨਵੇਂ ਨੌਂ-ਮੰਜ਼ਲੇ ਟਾਵਰ ਵਿਚ ਇਕ ਵਧਿਆ ਹੋਇਆ ਐਮਰਜੰਸੀ ਡਿਪਾਰਟਮੈਂਟ, ਜ਼ਿਆਦਾ ਓਪਰੇਸ਼ਨ ਰੂਮ ਅਤੇ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਲਈ ਜ਼ਿਆਦਾ ਸਥਾਨ ਹੋਣਗੇ। ਟਾਵਰ ਵਿਚ ਇਕ ਇਨਟੈਨਸਿਵ ਕੇਅਰ ਯੂਨਿਟ, ਚਾਰ ਸੀ ਟੀ (CT) ਸਕੈਨਰਾਂ ਅਤੇ ਦੋ ਐੱਮ ਆਰ ਆਈਜ਼ (MRI) ਨਾਲ ਪੂਰੇ ਸਾਜ਼-ਸਾਮਾਨ ਵਾਲਾ ਮੈਡੀਕਲ ਇਮੇਜਿੰਗ ਡਿਪਾਰਟਮੈਂਟ, ਇਕ ਫਾਰਮੇਸੀ ਅਤੇ ਥੋੜ੍ਹੇ ਸਮੇਂ ਦੇ ਸਟੇਅ ਲਈ ਪੀਡੀਐਟਰਿਕਸ ਵੀ ਸ਼ਾਮਲ ਹੋਣਗੇ।
ਇਹ ਪ੍ਰੋਜੈਕਟ ਹਸਪਤਾਲ ਵਿਚ 113 ਨਵੇਂ ਬੈੱਡ ਵਧਾਏਗਾ ਜਿਸ ਨਾਲ ਮਰੀਜ਼ਾਂ ਦੇ ਇਲਾਜ ਵਾਲੇ ਬੈੱਡਾਂ ਦੀ ਕੁੱਲ ਗਿਣਤੀ 353 ਹੋ ਜਾਵੇਗੀ। ਸਾਊਥ ਟਾਵਰ ਦੀਆਂ ਰੈਨੋਵੇਸ਼ਨਾਂ ਨਵੇਂ ਇਨਪੇਸ਼ੈਂਟ ਸਾਇਕਐਟਰੀ ਅਤੇ ਸਾਇਕਐਟਰਿਕ ਐਮਰਜੰਸੀ ਯੂਨਿਟ ਬਣਾਉਣਗੀਆਂ ਅਤੇ Milan Ilich ਪਾਵਿਲੀਅਨ (Milan Ilich Pavilion) ਰੈਨੋਵੇਟ ਕੀਤਾ ਜਾਵੇਗਾ ਅਤੇ ਇਹ ਕੈਂਸਰ ਕੇਅਰ ਕਲੀਨਿਕ ਦਾ ਘਰ ਬਣੇਗਾ।
ਲਾਇਨਜ਼ ਗੇਟ ਹਸਪਤਾਲ ਦਾ ਦੁਬਾਰਾ ਡਿਵੈਲਪਮੈਂਟ ਦਾ ਪ੍ਰੋਜੈਕਟ – Paul Myers ਟਾਵਰ
ਲਾਇਨਜ਼ ਗੇਟ ਹਸਪਤਾਲ ਵਿਖੇ Paul Myers ਟਾਵਰ (Paul Myers Tower), ਤਟਵਰਤੀ ਭਾਈਚਾਰਿਆਂ ਲਈ ਅਕਿਊਟ ਕੇਅਰ ਸੇਵਾਵਾਂ ਲਈ ਕੇਂਦਰ ਵਜੋਂ ਇਕ ਛੇ-ਮੰਜ਼ਲਾਂ ਆਧੁਨਿਕ ਫਾਸਿਲਟੀ ਹੋਵੇਗੀ। ਇਸ ਹਾਈ-ਟੈਕ ਫਾਸਿਲਟੀ ਵਿਚ ਅੱਠ ਵੱਡੇ ਰੂਮਾਂ ਅਤੇ 39 ਸਟਰੈਚਰ ਬੇਅਜ਼ ਨਾਲ ਪੈਰੀਓਪਰੇਟਿਵ ਕੇਅਰ ਯੂਨਿਟ ਹੋਵੇਗਾ ਅਤੇ ਇਕ ਮੈਡੀਕਲ ਡਿਵਾਇਸ ਰੀਪ੍ਰੋਸੈਸਿੰਗ ਡਿਪਾਰਟਮੈਂਟ ਹੋਵੇਗਾ। ਹਰ ਡਿਪਾਰਟਮੈਂਟ ਅਤੇ ਰੂਮ ਨੂੰ, ਮਰੀਜ਼ ਦੇ ਅਨੁਭਵ ਵਿਚ ਸੁਧਾਰ ਕਰਨ ਲਈ ਅਤੇ ਮਰੀਜ਼ ਅਤੇ ਸਟਾਫ ਦੀ ਸੇਫਟੀ ਵਿਚ ਮਦਦ ਕਰਨ ਲਈ ਆਧੁਨਿਕ ਸਾਜ਼-ਸਾਮਾਨ ਅਤੇ ਟੈਕਨੌਲੋਜੀ ਨਾਲ ਲੈਸ ਕੀਤਾ ਜਾਵੇਗਾ।
ਨਵਾਂ ਟਾਵਰ 108 ਇਨਪੇਸ਼ੈਂਟ ਬੈੱਡਾਂ ਦੀ ਸਮਰੱਥਾ ਵਧਾਏਗਾ ਅਤੇ ਹੋਰ ਬਾਹਰੀ ਥਾਂ ਪ੍ਰਦਾਨ ਕਰੇਗਾ ਜਿਸ ਵਿਚ ਛੱਤ ਉਪਰਲਾ ਗਾਰਡਨ ਅਤੇ ਗਰੁੱਪ ਵਿਚ ਕਸਰਤ ਕਰਨ ਵਾਲਾ ਏਰੀਆ ਰਾਜ਼ੀ ਹੋਣ ਅਤੇ ਤੰਦਰੁਸਤੀ ਨੂੰ ਉਤਸ਼ਾਹ ਦੇਵੇਗਾ। ਟੂ ਸਿਸਟਰਜ਼ ਗਾਰਡਨ (Two Sisters Garden) ਵਿਚ ਰਸਮਾਂ ਕਰਨ, ਛੋਟੇ ਇਕੱਠਾਂ ਅਤੇ ਮੈਡੀਟੇਸ਼ਨ ਲਈ ਵੀ ਖਾਸ ਥਾਂ ਹੋਵੇਗੀ।