ਨਵਾਂ ਪ੍ਰੋਗਰਾਮ ਚੂਲ਼ੇ ਅਤੇ ਗੋਡੇ ਦੀ ਸਰਜਰੀ ਉਡੀਕ ਕਰਨ ਦਾ ਸਮਾਂ ਘਟਾਉਂਦਾ ਹੈ
ਵੀ ਸੀ ਐੱਚ ਦੇ ਰੀਜਨਲ ਸਰਜਰੀ ਪ੍ਰੋਗਰਾਮ ਵਲੋਂ ਹਿਪ ਐਂਡ ਨੀ ਏ ਐੱਸ ਏ ਪੀ (Hip and Knee ASAP) ਨਾਂ ਦੇ ਤਿਆਰ ਕੀਤੇ ਗਏ ਇਕ ਨਵੇਂ ਪ੍ਰੋਗਰਾਮ ਦਾ ਮਕਸਦ ਉਨ੍ਹਾਂ ਲਈ ਉਡੀਕ ਕਰਨ ਦੇ ਸਮੇਂ ਘਟਾਉਣਾ ਹੈ ਜਿਨ੍ਹਾਂ ਨੂੰ ਚੂਲ਼ੇ ਅਤੇ ਗੋਡੇ ਦੀ ਸਰਜਰੀ ਦੀ ਲੋੜ ਹੈ ਅਤੇ ਅਜਿਹਾ ਉਨ੍ਹਾਂ ਨੂੰ ਦੱਸ ਕੇ ਕਰਨਾ ਹੈ ਜਿਨ੍ਹਾਂ ਨੂੰ ਇਸ ਦੀ ਲੋੜ ਨਹੀਂ ਹੈ, ਜਾਂ ਜਿਹੜੇ ਤਿਆਰ ਨਹੀਂ ਹਨ, ਅਤੇ ਜਿਨ੍ਹਾਂ ਕੋਲ ਇਲਾਜ ਦੇ ਬਦਲ ਹਨ।
ਚੂਲ਼ੇ ਜਾਂ ਗੋਡੇ ਦੀ ਸਰਜਰੀ ਦੀ ਸੰਭਵ ਲੋੜ ਵਜੋਂ ਪਛਾਣਿਆ ਗਿਆ ਹਰ ਵਿਅਕਤੀ ਤਿਆਰ ਨਹੀਂ ਹੁੰਦਾ, ਜਾਂ ਉਸ ਨੂੰ ਅਸਲ ਵਿਚ ਸਰਜਰੀ ਦੀ ਲੋੜ ਨਹੀਂ ਹੁੰਦੀ ਹੈ। ਇਕ ਨਵਾਂ ਵਰਕਫਲੋਅ ਤਿਆਰ ਕਰਕੇ, ਜਿਹੜਾ ਅਡਵਾਂਸਡ ਪ੍ਰੈਕਟਿਸ ਫਿਜ਼ੀਓਥੈਰੇਪਿਸਟਸ (ਏ ਪੀ ਪੀ) (Advanced Practice Physiotherapists (APP)) ਦੇ ਹੁਨਰਾਂ ਅਤੇ ਤਜਰਬੇ ਦੀ ਵਰਤੋਂ ਕਰਦਾ ਹੈ, ਇਹ ਪ੍ਰੋਗਰਾਮ ਸਰਜੀਕਲ ਟ੍ਰੀਆਜ ਅਸੈੱਸਮੈਂਟ ਛੇਤੀ ਕਰਦਾ ਹੈ ਅਤੇ ਲੋੜ ਅਤੇ ਤਿਆਰ ਦੇ ਸਭ ਤੋਂ ਉੱਚੇ ਪੱਧਰਾਂ ਵਾਲੇ ਲੋਕਾਂ ਨੂੰ ਸਰਜੀਕਲ ਸਲਾਹ ਲਈ ਕਤਾਰ ਵਿਚ ਲਿਆਉਂਦਾ ਹੈ। ਚੂਲ਼ੇ ਅਤੇ ਗੋਡੇ ਦੇ ਗਠੀਏ ਲਈ ਇਹ ਮਾਡਲ ਬੀ.ਸੀ. ਵਿਚ ਨਵਾਂ ਹੈ ਪਰ ਓਨਟੇਰੀਓ ਅਤੇ ਯੂਨਾਈਟਡ ਕਿੰਗਡਮ ਵਿਚ ਚੰਗੀ ਤਰ੍ਹਾਂ ਸਥਾਪਤ ਹੈ।
ਸਰਜਨਾਂ ਨੇ ਸਰਜਰੀ ਦੀ ਤਿਆਰੀ ਬਾਰੇ ਫਿਜ਼ੀਓਥੈਰੇਪਿਸਟਾਂ ਨੂੰ 12 ਹਫਤਿਆਂ ਲਈ ਸਲਾਹ ਦਿੱਤੀ, ਜਿਸ ਵਿਚ ਸਰਜਰੀ ਦੇ ਤਰੀਕਿਆਂ ਨੂੰ ਬਿਹਤਰ ਸਮਝਣ ਲਈ ਓਪਰੇਟਿੰਗ ਰੂਮ ਵਿਚ ਸਮਾਂ ਵੀ ਸ਼ਾਮਲ ਹੈ।
ਹੁਣ, ਕਿਸੇ ਸਰਜਨ ਕੋਲ ਜਾਣ ਲਈ ਤਿੰਨ ਤੋਂ ਲੈ ਕੇ ਅੱਠ ਮਹੀਨਿਆਂ ਦੀ ਉਡੀਕ ਕਰਨ ਦੀ ਬਜਾਏ, ਪ੍ਰੋਗਰਾਮ ਵਿਚਲੀ ਮਰੀਜ਼ ਇਕ ਮਹੀਨੇ ਦੇ ਵਿਚ ਵਿਚ ਕਿਸੇ ਏ ਪੀ ਪੀ ਕੋਲ ਜਾ ਸਕਦੇ ਹਨ।
ਏ ਪੀ ਪੀ ਉਨ੍ਹਾਂ ਲਈ ਚੋਣਾਂ ਅਤੇ ਜਾਣਕਾਰੀ ਵੀ ਦਿੰਦੇ ਹਨ ਜਿਨ੍ਹਾਂ ਦੀ ਜਾਂ ਤਾਂ ਸਰਜਰੀ ਵਿਚ ਦਿਲਚਸਪੀ ਨਹੀਂ ਹੈ ਜਾਂ ਜਿਨ੍ਹਾਂ ਦੇ ਜ਼ਿਆਦਾ ਦਰਦ ਨਹੀਂ ਹੁੰਦੀ।
ਸਰਜਰੀ ਲਈ ਯੋਗ ਮਰੀਜ਼ਾਂ ਨੂੰ ਸਰਜਰੀ ਲਈ ਆਪਣੇ ਸਲਾਹ-ਮਸ਼ਵਰੇ ਤੋਂ ਪਹਿਲਾਂ ਫਾਇਦੇਮੰਦ ਜਾਣਕਾਰੀ ਮਿਲਦੀ ਹੈ, ਜੋ ਕਿ ਜ਼ਿਆਦਾ ਛੇਤੀ ਨਾਲ ਇਹ ਫੈਸਲਾ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੀ ਹੈ ਕਿ ਕੀ ਇਹ ਉਨ੍ਹਾਂ ਲਈ ਸਹੀ ਚੋਣ ਹੈ। ਨਤੀਜੇ ਵਜੋਂ, ਸਰਜਨ ਉਨ੍ਹਾਂ ਜ਼ਿਆਦਾ ਲੋਕਾਂ ਨੂੰ ਦੇਖ ਰਹੇ ਹਨ ਜਿਹੜੇ ਸਲਾਹ-ਮਸ਼ਵਰੇ ਵਿਚ ਸਿਖਿਅਤ ਮਹਿਸੂਸ ਕਰਦੇ ਹਨ, ਅਤੇ ਸਰਜਰੀ ਲਈ ਸਹਿਮਤੀ ਫਾਰਮ `ਤੇ ਦਸਖਤ ਕਰਨ ਲਈ ਕਾਫੀ ਜਾਣਕਾਰੀ ਰੱਖਦੇ ਮਹਿਸੂਸ ਕਰਦੇ ਹਨ। ਅਸੀਂ ਪਹਿਲਾਂ ਹੀ ਹਿੱਸਾ ਲੈਣ ਵਾਲਿਆਂ ਲਈ ਜ਼ਿੰਦਗੀ ਦੀ ਕੁਆਲਟੀ ਵਿਚ ਸੁਧਾਰ ਦੇਖ ਰਹੇ ਹਾਂ।