ਸਿਹਤਮੰਦ ਵਾਤਾਵਰਣ ਅਤੇ ਜਲਵਾਯੂ ਵਿਚ ਤਬਦੀਲੀ
ਚੰਗੀ ਸਿਹਤ, ਹੈਲਥ ਕੇਅਰ ਨਾਲੋਂ ਕਿਤੇ ਜ਼ਿਆਦਾ ਗੱਲਾਂ ਉੱਪਰ ਨਿਰਭਰ ਕਰਦੀ ਹੈ। ਹੈਲਥ ਕੇਅਰ ਤੋਂ ਅਗਾਂਹ ਦੇ ਵਾਤਾਵਰਣਕ ਅਤੇ ਸਮਾਜਿਕ ਪੱਖ ਅਤੇ ਬਾਇਓਲੋਜੀ ਸਾਡੀ ਸਿਹਤ ਅਤੇ ਬਿਹਤਰੀ ਉੱਪਰ ਬਹੁਤ ਅਸਰ ਪਾਉਂਦੇ ਹਨ। ਵੀ ਸੀ ਐੱਚ ਪਬਲਿਕ ਹੈਲਥ, ਉਸ ਹੱਦ ਤੱਕ ਘਟਾ ਕੇ ਬੀਮਾਰੀ ਨੂੰ ਰੋਕਣ ਲਈ ਕੰਮ ਕਰਦੀ ਹੈ, ਜਿਸ ਤੱਕ ਇਹ ਪੱਖ – ਜਿਨ੍ਹਾਂ ਨੂੰ ਸਿਹਤ ਦਾ ਫੈਸਲਾ ਕਰਨ ਵਾਲਿਆਂ ਵਜੋਂ ਜਾਣਿਆਂ ਜਾਂਦਾ ਹੈ – ਸਾਡੇ ਭਾਈਚਾਰਿਆਂ ਦੀ ਸਿਹਤ ਉੱਪਰ ਅਸਰ ਪਾਉਂਦੇ ਹਨ।
ਸਾਲ 2022 ਵਿਚ, ਸਿਹਤ ਦੇ ਖਾਸ ਤੌਰ `ਤੇ ਸਰੀਰਕ ਅਤੇ ਵਾਤਾਵਰਣ ਨਾਲ ਸੰਬੰਧਿਤ ਕਾਰਨਾਂ ਉੱਪਰ ਧਿਆਨ ਕੇਂਦਰਿਤ ਕਰਨ ਲਈ ਇਕ ਨਵੀਂ ਪਬਲਿਕ ਹੈਲਥ ਟੀਮ ਬਣਾਈ ਗਈ ਸੀ। ਸਾਡੀ ਹੈਲਥੀ ਇਨਵਾਇਰਨਮੈਂਟਸ ਐਂਡ ਕਲਾਈਮੇਟ ਚੇਂਜ (ਐੱਚ ਈ ਸੀ ਸੀ) (Healthy Environments and Climate Change (HECC)) ਟੀਮ, ਖੋਜ, ਪੌਲਸੀ ਬਾਰੇ ਰਾਇ ਅਤੇ ਰਿਵਿਊ ਅਤੇ ਸਿਖਿਆ ਰਾਹੀਂ ਜਲਵਾਯੂ ਵਿਚ ਤਬਦੀਲੀ, ਸ਼ੋਰ ਅਤੇ ਹਵਾ ਦੇ ਪ੍ਰਦੂਸ਼ਣ, ਕਮਿਊਨਟੀ ਡਿਜ਼ਾਇਨ ਅਤੇ ਹੋਰ ਪੱਖਾਂ ਨਾਲ ਜੁੜੇ ਸਿਹਤ ਨਤੀਜਿਆਂ ਨੂੰ ਸੁਧਾਰਨ ਲਈ ਕੰਮ ਕਰਦੀ ਹੈ।
ਇਕ ਮੈਂਟਲ ਹੈਲਥ ਅਫਸਰ, ਕਲਾਈਮੇਟ ਚੇਂਜ ਐਂਡ ਹੈਲਥ ਲੀਡ, ਵਾਤਾਵਰਣ ਸਿਹਤ ਦੇ ਸਾਇੰਸਦਾਨਾਂ, ਪਲੈਨਰਾਂ, ਇਨਵਾਰਨਮੈਂਟਲ ਹੈਲਥ ਅਫਸਰਾਂ ਅਤੇ ਹੋਰਨਾਂ ਤੋਂ ਬਣੀ ਇਹ ਟੀਮ, ਸਿਹਤ ਅਤੇ ਨਿਰਪੱਖਤਾ ਦੇ ਵਾਤਾਵਰਣ ਨਾਲ ਸੰਬੰਧਿਤ ਕਾਰਨਾਂ ਦੇ ਲੈਂਜ਼ਿਜ਼ ਨੂੰ ਸ਼ਾਮਲ ਕਰਦੇ ਹੋਏ ਪਲੈਨਾਂ, ਪ੍ਰੋਜੈਕਟਾਂ ਅਤੇ ਪੌਲਸੀ ਤਜਵੀਜ਼ਾਂ ਬਾਰੇ ਇਲਾਕਾਈ, ਮਿਊਨਿਸਪਲ ਅਤੇ ਗੈਰ-ਸਰਕਾਰੀ ਹਿੱਸੇਦਾਰਾਂ ਨਾਲ ਨੇੜਿਉਂ ਕੰਮ ਕਰਦੀ ਹੈ।
ਇਕ ਵੱਡਾ ਧਿਆਨ ਹੈਲਥਅਡਾਪਟ ਪ੍ਰੋਜੈਕਟ (HealthADAPT project) ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਵਿਚ ਮਦਦ ਕਰਨ `ਤੇ ਹੈ, ਜੋ ਕਿ ਹੈਲਥ ਕੈਨੇਡਾ ਵਲੋਂ ਫੰਡ ਕੀਤਾ ਗਿਆ ਇਕ ਤਿੰਨ-ਸਾਲਾ ਪ੍ਰੋਜੈਕਟ ਹੈ ਜਿਹੜਾ ਸਾਡੇ ਇਲਾਕੇ ਵਿਚ ਸਿਹਤ `ਤੇ ਕੇਂਦਰਿਤ ਜਲਵਾਯੂ ਵਿਚ ਤਬਦੀਲੀ ਦੇ ਅਨੁਕੂਲ ਹੋਣ ਨੂੰ ਨਿਸ਼ਾਨਾ ਬਣਾਉਂਦਾ ਹੈ।
ਸਾਲ 2022 ਵਿਚ, ਐੱਚ ਈ ਸੀ ਸੀ ਟੀਮ ਨੇ:
-
ਅੱਤ ਦੀ ਗਰਮੀ ਦੌਰਾਨ ਅੰਦਰਲੇ ਤਾਪਮਾਨਾਂ ਦਾ ਸਰਵੇ ਕਰਨ ਲਈ ਵੈਨਕੂਵਰ ਸਿਟੀ ਅਤੇ ਬੀ ਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਬੀ ਸੀ ਸੀ ਡੀ ਸੀ) (BCCDC) ਨਾਲ ਸਹਿਯੋਗ ਕੀਤਾ।
-
ਨਵੀਂਆਂ ਦਰਮਿਆਨੀਆਂ ਤੋਂ ਵੱਡੀਆਂ ਰਿਹਾਇਸ਼ੀ ਬਿਲਡਿੰਗਾਂ ਲਈ ਏਅਰ ਕੰਡੀਸ਼ਨਿੰਗ, ਏਅਰ ਫਿਲਟਰੇਸ਼ਨ ਅਤੇ ਕਾਰਬਨ ਦੇ ਘੱਟ ਪ੍ਰਦੂਸ਼ਣਾਂ ਲਈ ਨਵੀਂਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਵੈਨਕੂਵਰ ਸਿਟੀ ਨਾਲ ਕੰਮ ਕੀਤਾ।
-
ਜ਼ਿਆਦਾ ਗਰਮੀ ਦੀ ਮਾਰ ਹੇਠ ਆਉਣ ਵਾਲੇ ਲੋਕਾਂ ਲਈ ਚੈੱਕ ਇਨ ਪਲੈਨਿੰਗ ਨੂੰ ਸੇਧ ਦੇਣ ਲਈ ਐੱਨ ਜੀ ਓਜ਼ ਵਾਸਤੇ ਇਕ ਹੀਟ ਚੈੱਕ-ਇਨ ਸੁਪੋਰਟ ਫਰੇਮਵਰਕ (Heat Check-in Support Framework for NGOs) ਤਿਆਰ ਕੀਤਾ।
-
ਭਵਿੱਖ ਵਿਚ ਗਰਮੀ, ਧੂੰਏਂ ਅਤੇ ਮੌਸਮੀ ਘਟਨਾਵਾਂ ਲਈ ਮੌਸਮੀ ਤਿਆਰੀ ਦੀ ਪਲੈਨਿੰਗ ਵਿਚ ਵੀ ਸੀ ਐੱਚ ਦੀ ਮਦਦ ਕੀਤੀ।
-
ਆਪਣੇ ਇਲਾਕੇ ਭਰ ਵਿਚ ਹਵਾ ਦੀ ਕੁਆਲਟੀ `ਤੇ ਨਿਗਰਾਨੀ ਰੱਖਣ ਦੇ ਪ੍ਰੋਜੈਕਟਾਂ ਦੀ ਅਗਵਾਈ ਕੀਤੀ ਜਾਂ ਸਹਿਯੋਗ ਕੀਤਾ।
- ਇਨ੍ਹਾਂ ਲਈ ਯੋਗਦਾਨ ਪਾਇਆ:
- ਟ੍ਰਾਂਸਲਿੰਕ (TransLink) ਦੀ ਟ੍ਰਾਂਸਪੋਰਟ 2050 ਰੀਜਨਲ ਟ੍ਰਾਂਸਪੋਰਟੇਸ਼ਨ ਪਲੈਨ
- ਮੈਟਰੋ ਵੈਨਕੂਵਰ ਦੀ ਰੀਜਨਲ ਗਰੋਥ ਸਟਰੈਟਜੀ (2050)
- ਮੈਟਰੋ ਵੈਨਕੂਵਰ ਦੀ ਕਲੀਨ ਏਅਰ ਪਲੈਨ
- ਮੈਟਰੋ ਵੈਨਕੂਵਰ ਦਾ ਜਲਵਾਯੂ 2050
- ਇਨ੍ਹਾਂ ਨੂੰ ਰਾਇ ਦਿੱਤੀ:
- ਵੈਨਕੂਵਰ ਸਿਟੀ ਦੀ ਕਲਾਈਮੇਟ ਐਮਰਜੰਸੀ ਐਕਸ਼ਨ ਪਲੈਨ
- ਵੈਨਕੂਵਰ ਸਿਟੀ ਦਾ ਕਲਾਈਮੇਟ ਐਮਰਜੰਸੀ ਪਾਰਕਿੰਗ ਪ੍ਰੋਗਰਾਮ
- ਮੈਟਰੋ ਵੈਨਕੂਵਰ ਨੌਨ-ਰੋਡ ਡੀਜ਼ਲ ਇੰਜਨ ਇਮਿਸ਼ਨ ਰੈਗੂਲੇਸ਼ਨ ਦਾ ਤਜਵੀਜ਼ਸ਼ੁਦਾ ਵਾਧਾ
- ਇਨ੍ਹਾਂ ਨੂੰ ਫੀਡਬੈਕ ਦਿੱਤੀ:
- ਸੂਬੇ ਦੀ ਜਲਵਾਯੂ ਲਈ ਤਿਆਰੀ ਅਤੇ ਅਨੁਕੂਲ ਹੋਣ ਦੀ ਜੁਗਤ
- ਨੌਰਥਵੈੱਸਟ ਪੋਰਟਸ ਦੀ ਸਾਫ ਹਵਾ ਦੀ ਜੁਗਤ