ADHD ਪਰਿਵਾਰਕ ਸਿੱਖਿਆ ਉਹਨਾਂ ਮਾਪਿਆਂ ਦੀ ਮਦਦ ਕਰਦੀ ਹੈ ਜਿਨ੍ਹਾਂ ਦੇ ਬੱਚਿਆਂ ਵਿੱਚ ਅਟੈਂਸ਼ਨ ਡੈਫ਼ਿਸਿਟ ਹਾਈਪਰਐਕਟੀਵਿਟੀ ਡਿਸਆਰਡਰ (ADHD) ਦੀ ਪਛਾਣ ਹੋਈ ਹੈ, ਤਾਂ ਜੋ ਪਾਲਣ-ਪੋਸ਼ਣ ਦੇ ਸਕਾਰਾਤਮਕ ਤਰੀਕੇ ਅਤੇ ਵਿਵਹਾਰ ਪ੍ਰਬੰਧਨ ਰਣਨੀਤੀਆਂ ਵਿਕਸਿਤ ਕੀਤੀਆਂ ਜਾ ਸਕਣ।

ਕੀ ਉਮੀਦ ਰੱਖਣੀ ਹੈ

ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ (ADHD) ਪ੍ਰੋਗਰਾਮ ਉਹਨਾਂ ਮਾਪਿਆਂ ਲਈ ਸਕਾਰਾਤਮਕ ਪਾਲਣ-ਪੋਸ਼ਣ ਦੇ ਤਰੀਕੇ ਅਤੇ ਵਿਵਹਾਰ ਪ੍ਰਬੰਧਨ ਰਣਨੀਤੀਆਂ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦੇ ਬੱਚਿਆਂ ਵਿੱਚ ADHD ਦੀ ਪਛਾਣ ਹੋਈ ਹੈ।

ਅਸੀਂ ਇਹ ਪ੍ਰਦਾਨ ਕਰਕੇ ਮਾਪਿਆਂ ਅਤੇ ਨੌਜਵਾਨਾਂ ਦੀ ਮਦਦ ਕਰਦੇ ਹਾਂ:

  • ਪ੍ਰਭਾਵਸ਼ਾਲੀ ਸੰਚਾਰ ਰਣਨੀਤੀਆਂ, 
  • ਵਿਹਾਰ ਪ੍ਰਬੰਧਨ ਰਣਨੀਤੀਆਂ,
  • ਤਣਾਅ ਅਤੇ ਗੁੱਸੇ ਦੇ ਪ੍ਰਬੰਧਨ ਲਈ ਰਣਨੀਤੀਆਂ,
  • ਸਮੱਸਿਆ ਨੂੰ ਹੱਲ ਕਰਨ ਅਤੇ ਉਸਦਾ ਮੁਕਾਬਲਾ ਕਰਨ ਦੇ ਹੁਨਰ,
  • ਸਵੈਮਾਨ ਵਿਕਸਿਤ ਕਰਨ ਦੇ ਹੁਨਰ,
  • ਦਵਾਈਆਂ ਬਾਰੇ ਜਾਣਕਾਰੀ,
  • ਹੋਰ ਸਿਹਤ-ਸੰਭਾਲ ਪੇਸ਼ੇਵਰਾਂ ਨਾਲ ਸਲਾਹ-ਮਸ਼ਵਰਾ, ਅਤੇ
  • ਭਾਈਚਾਰਕ ਪੇਸ਼ਕਾਰੀਆਂ। 

ਸਿੱਖਿਆ ਬੈਠਕਾਂ

ਸਾਡੀਆਂ ਪਰਿਵਾਰ-ਆਧਾਰਿਤ ਸੇਵਾਵਾਂ ਵਿੱਚ ਮਾਪਿਆਂ ਲਈ ਨਿਊਰੋਬਾਇਓਲੋਜੀ ਅਤੇ ADHD ਦੀਆਂ ਵਿਸ਼ੇਸ਼ਤਾਵਾਂ ਬਾਰੇ ਸਮੂਹ ਸਿੱਖਿਆ ਬੈਠਕਾਂ ਸ਼ਾਮਲ ਹਨ। ਅਸੀਂ ਉਹਨਾਂ ਪਰਿਵਾਰਾਂ ਲਈ ਵਿਅਕਤੀਗਤ/ਪਰਿਵਾਰਕ ਸਲਾਹ-ਮਸ਼ਵਰੇ ਵੀ ਪੇਸ਼ ਕਰਦੇ ਹਾਂ ਜਿਹਨਾਂ ਨੇ ਸਿੱਖਿਆ ਸੈਸ਼ਨਾਂ ਵਿੱਚ ਦਾਖਲਾ ਲਿਆ ਹੈ। 

ADHD ਪ੍ਰੋਗਰਾਮ - ਚਾਈਲਡ & ਯੂਥ ਮੈਂਟਲ ਹੈਲਥ ਸਕੂਲ-ਅਧਾਰਿਤ ਹੱਬ 

ਬੇਨਤੀ ਕਰਨ 'ਤੇ ਵੈਨਕੂਵਰ ਵਿੱਚ ਸਕੂਲ ਦੇ ਸਟਾਫ਼ ਲਈ ਸਕੂਲ ਅਧਾਰਤ ਵਰਕਸ਼ਾਪਾਂ ਵੀ ਉਪਲਬਧ ਹਨ। 

ਸਾਡੇ ਨਾਲ ਸੰਪਰਕ ਕਰੋ

ਸਾਡੇ ਪ੍ਰੋਗਰਾਮ ਅਤੇ ਸਾਡੇ ਦੁਆਰਾ ਪ੍ਰਦਾਨ ਕੀਤੀਆਂ ਸੇਵਾਵਾਂ ਬਾਰੇ ਸਵਾਲਾਂ ਲਈ, ਸਾਡੇ ਨਾਲ adhd@vch.ca 'ਤੇ ਸੰਪਰਕ ਕਰੋ।

This service is available at
This service is available at

Attention Deficit Hyperactivity Disorder (ADHD) Program

2750 East Hastings Street
Vancouver, BC V5K 1Z9
See directions on Google Maps
See more details