ਵੀ ਸੀ ਐੱਚ ਦੀਆਂ ਵੈਕਸੀਨ ਦੀਆਂ ਮੁਹਿੰਮਾਂ ਨਾਲ ਅਸਰ ਪਾਉਣਾ
ਜਿਵੇਂ ਕੋਵਿਡ-19 ਮਹਾਂਮਾਰੀ (COVID-19 pandemic) ਦੀ ਤਾਸੀਰ ਪਿਛਲੇ ਸਾਲ ਦੌਰਾਨ ਬਦਲ ਗਈ ਹੈ, ਛੂਤ ਦੀਆਂ ਬੀਮਾਰੀਆਂ ਦੇ ਫੈਲਣ ਨੂੰ ਕੰਟਰੋਲ ਕਰਨ ਲਈ ਇਕ ਸਾਧਨ ਵਜੋਂ ਵੈਕਸੀਨਾਂ ਦੀ ਮਹੱਤਤਾ ਹੋਰ ਵੀ ਸਪਸ਼ਟ ਹੋ ਗਈ ਹੈ। ਵੈਕਸੀਨਾਂ ਵੀ ਸੀ ਐੱਚ ਦੀ ਪਬਲਿਕ ਹੈਲਥ ਟੀਮ ਲਈ, ਅਤੇ ਸਮੁੱਚੇ ਤੌਰ ’ਤੇ ਵੀ ਸੀ ਐੱਚ ਲਈ ਇਕ ਮੁੱਖ ਤਰਜੀਹ ਰਹਿਣਾ ਜਾਰੀ ਹੈ।
ਭਾਵੇਂ ਕਿ 2021 ਵਿਚ ਫੋਕਸ ਮੁੱਖ ਤੌਰ ’ਤੇ 12 ਸਾਲ ਅਤੇ ਜਿ਼ਆਦਾ ਉਮਰ ਦੇ ਵੀ ਸੀ ਐੱਚ ਦੇ ਵਸਨੀਕਾਂ ਨੂੰ ਕੋਵਿਡ-19 ਵੈਕਸੀਨਾਂ ਦੀ ਲੜੀ ਦੇਣ ’ਤੇ ਸੀ; ਸਾਲ 2022 ਵਿਚ, ਮੁਹਿੰਮ ਦੇ ਟੀਚੇ ਵਿਸ਼ਾਲ ਅਤੇ ਜਿ਼ਆਦਾ ਗੁੰਝਲਦਾਰ ਬਣ ਗਏ। ਕੋਵਿਡ-19 ਵੈਕਸੀਨਾਂ ਲਈ ਯੋਗਤਾ ਦਾ ਵਿਸਤਾਰ ਬਾਲਾਂ ਅਤੇ ਬੱਚਿਆਂ ਨੂੰ ਸ਼ਾਮਲ ਕਰਨ ਲਈ ਕੀਤਾ ਗਿਆ ਸੀ, ਅਤੇ ਅਸੀਂ 12 ਸਾਲ ਅਤੇ ਜਿ਼ਆਦਾ ਉਮਰ ਦਿਆਂ ਨੂੰ ਬੂਸਟਰ ਡੋਜ਼ਾਂ ਦਿੱਤੀਆਂ ਹਨ।
ਅਸੀਂ ਸਕੂਲਾਂ ਵਿਚ ਬਚਪਨ ਦੀਆਂ ਵੈਕਸੀਨਾਂ ਦੇ ਕਲੀਨਿਕ ਵੀ ਦੁਬਾਰਾ ਸ਼ੁਰੂ ਕੀਤੇ ਹਨ ਅਤੇ ਜਿਹੜੇ ਮਹਾਂਮਾਰੀ ਦੇ ਪਹਿਲੇ ਸਾਲ ਵਿਚ ਰੋਕ ਦਿੱਤੇ ਗਏ ਸਨ। ਬਹੁਗਿਣਤੀ ਬੱਚਿਆਂ ਨੂੰ ਪੋਲੀਓ (polio), ਡਿਪਥੀਰੀਆ (diphtheria), ਖਸਰਾ (measles) ਅਤੇ ਰੁਬੇਲਾ (rubella) ਵਰਗੀਆਂ ਇਨਫੈਕਸ਼ਨਾਂ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਜ਼ਰੂਰੀ ਵੈਕਸੀਨਾਂ ਦੇ ਦਿੱਤੀਆਂ ਗਈਆਂ ਹਨ।
ਸਾਲ 2022 ਵਿਚ ਵੈਕਸੀਨ ਦੀ ਸਭ ਤੋਂ ਅਸਰਦਾਰ ਮੁਹਿੰਮ ਐਮਪੌਕਸ (ਮੰਕੀਪੌਕਸ) mpox (monkeypox) ਦੇ ਫੈਲਣ ਨੂੰ ਰੋਕਣ ਵਾਲੀ ਸੀ। ਮਈ ਦੇ ਅੱਧ ਵਿਚ, ਵਾਇਰਸ ਦਾ ਇਕ ਸਟਰੇਨ ਅਫਰੀਕਾ ਤੋਂ - ਜਿੱਥੇ ਇਹ ਰੋਗ ਹੁੰਦਾ ਹੈ - 70 ਨਾਲੋਂ ਜਿ਼ਆਦਾ ਉਨ੍ਹਾਂ ਦੇਸ਼ਾਂ ਤੱਕ ਫੈਲ ਗਿਆ ਜਿੱਥੇ ਇਹ ਨਹੀਂ ਹੁੰਦਾ, ਜਿਸ ਵਿਚ ਕੈਨੇਡਾ ਵੀ ਸ਼ਾਮਲ ਹੈ। ਦੁਨੀਆ ਵਿਚ ਫੈਲਣ ਵਾਲੀ ਇਸ ਬੀਮਾਰੀ ਦੇ ਫੈਲਣ ਦਾ ਪੈਟਰਨ ਮੁੱਖ ਤੌਰ ’ਤੇ, ਮਨੁੱਖੀ ਸੈਕਸ ਨਾਲ ਜੁੜਿਆ ਹੋਇਆ ਹੈ, ਅਤੇ ਬਹੁਤੇ ਕੇਸ ਉਨ੍ਹਾਂ ਮਰਦਾਂ ਵਿਚ ਪਛਾਣੇ ਗਏ ਹਨ ਜਿਹੜੇ ਮਰਦਾਂ ਨਾਲ ਸੈਕਸ ਕਰਦੇ ਹਨ।
ਕਮਿਊਨਟੀ ਆਧਾਰਿਤ ਸੰਸਥਾਵਾਂ ਅਤੇ ਹੋਰਨਾਂ ਨਾਲ ਨੇੜਿਉਂ ਭਾਈਵਾਲੀ ਕੀਤੀ ਤਾਂ ਜੋ ਤਿੰਨ ਮਹੀਨੇ ਦੇ ਸਮੇਂ ਦੌਰਾਨ ਕਲੀਨਿਕਾਂ, ਬਾਰਾਂ, ਸੈਕਸ ਸਥਾਨਾਂ, ਬੀਚਾਂ, ਪਾਰਕਾਂ ਅਤੇ ਵੈਨਕੂਵਰ ਦੇ ਪ੍ਰਾਈਡ ਫੈਸਟੀਵਲ ਵਿਚ ਖਤਰੇ ਵਾਲੇ ਲੋਕਾਂ ਨੂੰ 20,000 ਨਾਲੋਂ ਜਿ਼ਆਦਾ ਐਮਪੌਕਸ ਵੈਕਸੀਨ ਦੀਆਂ ਡੋਜ਼ਾਂ ਦਿੱਤੀਆਂ ਜਾ ਸਕਣ।
ਬੀ.ਸੀ. ਵਿਚ ਐਮਪੌਕਸ ਦਾ ਪਹਿਲਾ ਕੇਸ ਵੀ ਸੀ ਐੱਚ ਦੇ ਇਲਾਕੇ ਵਿਚ ਜੂਨ ਦੇ ਸ਼ੁਰੂ ਵਿਚ ਹੋਇਆ ਸੀ, ਅਤੇ ਪ੍ਰਾਈਡ ਸੀਜ਼ਨ ਦੇ ਤੇਜ਼ੀ ਨਾਲ ਪਹੁੰਚਣ ਨਾਲ, ਵੀ ਸੀ ਐੱਚ ਦੀ ਐਮਪੌਕਸ ਆਊਟਬਰੇਕ ਰਿਸਪੌਂਸ ਟੀਮ ਨੇ ਬੀ ਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (BC Centre for Disease Control), ਕਮਿਊਨਟੀ ਆਧਾਰਿਤ ਸੰਸਥਾਵਾਂ ਅਤੇ ਹੋਰਨਾਂ ਨਾਲ ਨੇੜਿਉਂ ਭਾਈਵਾਲੀ ਕੀਤੀ ਤਾਂ ਜੋ ਤਿੰਨ ਮਹੀਨੇ ਦੇ ਸਮੇਂ ਦੌਰਾਨ ਕਲੀਨਿਕਾਂ, ਬਾਰਾਂ, ਸੈਕਸ ਸਥਾਨਾਂ, ਬੀਚਾਂ, ਪਾਰਕਾਂ ਅਤੇ ਵੈਨਕੂਵਰ ਦੇ ਪ੍ਰਾਈਡ ਫੈਸਟੀਵਲ ਵਿਚ ਖਤਰੇ ਵਾਲੇ ਲੋਕਾਂ ਨੂੰ 20,000 ਨਾਲੋਂ ਜਿ਼ਆਦਾ ਐਮਪੌਕਸ ਵੈਕਸੀਨ ਦੀਆਂ ਡੋਜ਼ਾਂ ਦਿੱਤੀਆਂ ਜਾ ਸਕਣ।
ਫੈਲਣ ਦੇ ਜ਼ਿਆਦਾ ਖਤਰੇ ਵਾਲੇ ਗਰੁੱਪਾਂ ਵਿਚ ਵੈਕਸੀਨ ਦੀ ਇਸ ਛੇਤੀ ਨਾਲ ਵਰਤੋਂ ਅਤੇ ਵੀ ਸੀ ਐੱਚ ਦੀ ਪਬਲਿਕ ਹੈਲਥ ਟੀਮ ਵਲੋਂ ਕੇਸ ਅਤੇ ਸੰਪਰਕਾਂ ਦਾ ਪਤਾ ਲਾਉਣ ਦੇ ਯਤਨਾਂ ਨੇ ਬੀਮਾਰੀ ਦੇ ਫੈਲਣ ਨੂੰ ਕਾਮਯਾਬੀ ਨਾਲ ਘਟਾ ਦਿੱਤਾ, ਗੰਭੀਰ ਬੀਮਾਰੀ ਤੋਂ ਰੋਕਥਾਮ ਕੀਤੀ ਅਤੇ ਵੱਡੀ ਆਬਾਦੀ ਲਈ ਖਤਰੇ ਨੂੰ ਸੀਮਤ ਕਰ ਦਿੱਤਾ। ਬੀ.ਸੀ. ਵਿਚ ਸਿਰਫ 190 ਕੇਸਾਂ ਦੀ ਰਿਪੋਰਟ(ਵੀ ਸੀ ਐੱਚ ਇਲਾਕੇ ਵਿਚ 151), ਅਤੇ ਵਾਇਰਸ ਫੈਲਣ ਦੇ ਘੱਟ ਖਤਰਿਆਂ ਨਾਲ ਐਮਪੌਕਸ ਦੇ ਸਥਾਨਕ ਫੈਲਾਅ ਨੂੰ ਜਨਵਰੀ 2023 ਵਿਚ ਖਤਮ ਕਰਾਰ ਦੇ ਦਿੱਤਾ ਗਿਆ। ਇਹ ਵੈਕਸੀਨ ਅਜੇ ਵੀ ਖਤਰੇ ਵਾਲੇ ਉਨ੍ਹਾਂ ਯੋਗ ਵਿਅਕਤੀਆਂ ਲਈ ਉਪਲਬਧ ਹੈ ਜਿਹੜੇ ਵੈਕਸੀਨ ਦੀ ਆਪਣੀ ਲੜੀ ਸ਼ੁਰੂ ਕਰਨਾ ਜਾਂ ਪੂਰੀ ਕਰਨਾ ਚਾਹੁੰਦੇ ਹਨ। ਵੱਧ ਤੋਂ ਵੱਧ ਰੱਖਿਆ ਲਈ ਦੋ ਡੋਜ਼ਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ।