ਹੈਲਥ ਕੇਅਰ ਦੇ ਵਾਤਾਵਰਣ ’ਤੇ ਅਸਰ ਦੇ ਹੱਲ ਲੱਭਣਾ
ਹੈਲਥ ਕੇਅਰ ਕੈਨੇਡਾ ਦੀ ਗਰੀਨਹਾਊਸ ਗੈਸ ਦੇ ਕੁੱਲ ਪੰਜ ਪ੍ਰਤੀਸ਼ਤ ਧੂੰਏਂ ਲਈ ਜ਼ਿੰਮੇਵਾਰ ਹੈ। ਬੀ.ਸੀ. ਵਿਚ ਹੈਲਥ ਕੇਅਰ ਦੀਆਂ ਸਭ ਤੋਂ ਵੱਡੀਆਂ ਸੰਸਥਾਵਾਂ ਵਿੱਚੋਂ ਇਕ ਹੋਣ ਕਰਕੇ, ਅਸੀਂ ਇਹ ਮੰਨਦੇ ਹਾਂ ਕਿ ਵਾਤਾਵਰਣ `ਤੇ ਸਾਡਾ ਅਸਰ ਵੱਡਾ ਹੈ।
ਅਸੀਂ ਵਾਤਾਵਰਣ `ਤੇ ਆਪਣਾ ਅਸਰ ਘਟਾਉਣ ਅਤੇ ਆਪਣੇ ਹੈਲਥ ਕੇਅਰ ਸਿਸਟਮ ਅਤੇ ਗ੍ਰਹਿ (ਪਲੈਨਿੱਟ) ਦੀ ਅਰੋਗਤਾ ਲਈ ਵਚਨਬੱਧ ਹਾਂ।
ਸਾਡਾ ਅੱਗੇ ਦਾ ਕੰਮ ਉਦੇਸ਼ਪੂਰਨ ਹੈ ਅਤੇ ਬੀ.ਸੀ. ਦੀ ਮਨਿਸਟਰੀ ਔਫ ਹੈਲਥ ਦੇ ਆਦੇਸ਼ ਪੱਤਰ ਅਤੇ ਕਲੀਨ ਬੀ ਸੀ ਰੋਡਮੈਪ (CleanBC Roadmap) 2030 ਨਾਲ ਮੇਲ ਖਾਂਦਾ ਹੈ। ਇਸ ਲਈ ਸਾਡੀਆਂ ਸਾਰੀਆਂ ਟੀਮਾਂ ਦੇ ਸਾਂਝੇ ਯਤਨਾਂ ਦੀ ਅਤੇ ਵਾਤਾਵਰਣ ਦੀ ਜਾਰੀ ਰਹਿਣ ਯੋਗਤਾ ਅਤੇ ਜਲਵਾਯੂ ਮੁਤਾਬਕ ਲਚਕੀਲੇਪਣ ਵੱਲ ਜਾਣ ਵਿਚ ਸਾਡੀ ਮਦਦ ਲਈ ਅਰਥਪੂਰਨ ਹੱਲਾਂ ਅਤੇ ਨਵੇਂ ਖਿਆਲਾਂ ਦੀ ਪਛਾਣ ਕਰਨ ਲਈ ਹਿੱਸੇਦਾਰਾਂ ਨਾਲ ਰਲ ਕੇ ਕੰਮ ਕਰਨ ਦੀ ਲੋੜ ਪਵੇਗੀ।
ਸਾਡਾ ਤਰਜੀਹੀ ਕੰਮ ਇਨ੍ਹਾਂ ਖੇਤਰਾਂ ਵਿਚ ਜਾਰੀ ਰਹਿਣ ਯੋਗਤਾ ਨੂੰ ਅੱਗੇ ਵਧਾਉਣ `ਤੇ ਫੋਕਸ ਕਰੇਗਾ:
- ਜਲਵਾਯੂ ਵਿਚ ਤਬਦੀਲੀ: ਉਦੇਸ਼ਪੂਰਣ, ਸਥਾਨਾਂ ਦੇ ਕਾਇਮ ਰਹਿਣ ਯੋਗ ਡਿਜ਼ਾਇਨ ਅਤੇ ਕਾਰਜਾਂ ਰਾਹੀਂ ਜਲਵਾਯੂ ਮੁਤਾਬਕ ਲਚਕਸ਼ੀਲ ਹੈਲਥ ਸਿਸਟਮ ਵੱਲ ਮੂਵ ਹੋਣਾ।
- ਐਨਰਜੀ ਅਤੇ ਕਾਰਬਨ: ਐਨਰਜੀ ਸਮਰੱਥਾ ਵਧਾ ਕੇ ਅਤੇ ਫੌਸਿਲ ਫਿਊਲਜ਼ ਉੱਪਰ ਨਿਰਭਰਤਾ ਘਟਾ ਕੇ ਆਪਣੇ ਕਾਰਬਨ ਦੇ ਨਿਸ਼ਾਨ ਘਟਾਉਣਾ।
- ਖਾਣਾ: ਖਾਣੇ ਨੂੰ ਦਵਾਈ ਦੇ ਤੌਰ `ਤੇ ਅੱਗੇ ਵਧਾਉਣ ਲਈ ਪੌਦਿਆਂ-ਆਧਾਰਿਤ, ਲੋਕਲ, ਖਾਣੇ ਦੀ ਸਰਵਿਸ ਦੀਆਂ ਸਭਿਆਚਾਰਕ ਤੌਰ `ਤੇ ਢੁਕਵੀਂਆਂ ਅਤੇ ਉਚਿਤ ਚੋਣਾਂ ਵਿਕਸਤ ਕਰਨਾ।
- ਸਾਮੱਗਰੀਆਂ: ਅਜਿਹੀਆਂ ਜਾਰੀ ਰਹਿਣ ਯੋਗ ਸਾਮੱਗਰੀਆਂ ਅਤੇ ਵਸਤਾਂ ਦੀ ਚੋਣ ਕਰਨਾ ਜਿਹੜੀਆਂ ਮਨੁੱਖੀ ਅਤੇ ਵਾਤਾਵਰਣ ਦੀ ਸਿਹਤ ਲਈ ਯੋਗਦਾਨ ਪਾਉਣ, ਅਤੇ ਗਾਰਬੇਜ ਅਤੇ ਬੇਲੋੜੇ ਕੈਮੀਕਲਾਂ ਤੋਂ ਪਰਹੇਜ਼ ਕਰਨ।
- ਪਾਣੀ: ਕੁਦਰਤੀ ਵਸੀਲਿਆਂ ਦੀ ਮੰਗ ਘਟਾਉਣ ਅਤੇ ਸਾਡੇ ਵਾਤਾਵਰਣ `ਤੇ ਅਸਰ ਘਟਾਉਣ ਲਈ ਪਾਣੀ ਦੀ ਖਪਤ ਨੂੰ ਘੱਟ ਤੋਂ ਘੱਟ ਕਰਨਾ।
- ਟ੍ਰਾਂਸਪੋਰਟੇਸ਼ਨ: ਟ੍ਰਾਂਸਪੋਰਟੇਸ਼ਨ ਦੇ ਅਜਿਹੇ ਬਦਲਾਂ ਤੱਕ ਪਹੁੰਚ ਅਤੇ ਵਰਤੋਂ ਵਧਾਉਣਾ ਜਿਹੜੇ ਵਾਤਾਵਰਣ ਉਪਰ ਮਾੜੇ ਅਸਰ ਨੂੰ ਘੱਟ ਕਰਦੇ ਹਨ ਅਤੇ ਮਨੁੱਖੀ ਸਿਹਤ ਅਤੇ ਭਲਾਈ ਲਈ ਫਾਇਦੇਮੰਦ ਹਨ।
2022 ਦੀਆਂ ਵਿਸ਼ੇਸ਼ਤਾਵਾਂ:
- ਜਲਵਾਯੂ ਨੂੰ ਖਤਰੇ ਅਤੇ ਲਚਕੀਲੇਪਣ ਨੂੰ ਵੱਡੇ ਪ੍ਰੋਜੈਕਟਾਂ ਨਾਲ ਜੋੜਿਆ ਜਿਸ ਵਿਚ ਰਿਚਮੰਡ ਹਸਪਤਾਲ ਨੂੰ ਦੁਬਾਰਾ ਡਿਵੈਲਪ ਕਰਨ ਦਾ ਪ੍ਰੋਜੈਕਟ ਵੀ ਸ਼ਾਮਲ ਹੈ।
- ਸਾਨੂੰ CO2e 1,411 ਟਨ ਤੱਕ ਘਟਾਉਣ ਦੇ ਯੋਗ ਬਣਾਉਣ ਵਾਸਤੇ ਵੀ ਜੀ ਐੱਚ (VGH) ਦੇ ਓਪਰੇਟਿੰਗ ਰੂਮ ਨੂੰ ਨਵਿਆਉਣ ਲਈ ਡਿਜ਼ਾਇਨ ਕੀਤਾ।
- ਸਟਾਫ ਅਤੇ ਮਰੀਜ਼ਾਂ ਲਈ ਖਾਣਿਆਂ ਦੀਆਂ ਟਰੇਆਂ ਲਈ ਖਾਣਿਆਂ ਦੇ ਮੌਕਿਆਂ ਦੀ ਜਾਰੀ ਰਹਿਣ ਯੋਗਤਾ ਵਧਾਉਣ ਲਈ ਨੌਰਿਸ਼ ਐਂਕਰ ਕੋਹੋਰਟ (Nourish Anchor Cohort) ਵਿਚ ਹਿੱਸਾ ਲਿਆ, ਜਿਸ ਵਿਚ ਖਾਣਿਆਂ ਦੀਆਂ ਰਵਾਇਤੀ ਚੋਣਾਂ ਵੀ ਸ਼ਾਮਲ ਹਨ।
- ਨੌਨ-ਅਕਿਊਟ ਕੇਅਰ (ਲੌਂਗ-ਟਰਮ ਕੇਅਰ ਹੋਮ) ਦੇ ਮਾਹੌਲਾਂ ਵਿਚ ਖਾਣਿਆਂ ਨੂੰ ਗਾਰਬੇਜ ਸੁੱਟਣ ਵਾਲੀ ਥਾਂ `ਤੇ ਜਾਣ ਤੋਂ ਰੋਕਣ ਦੀ 36 ਪ੍ਰਤੀਸ਼ਤ ਨੂੰ ਵਧਾ ਕੇ 42 ਪ੍ਰਤੀਸ਼ਤ ਕੀਤਾ।
- ਅਕਿਊਟ ਕੇਅਰ (ਹਸਪਤਾਲ) ਦੇ ਮਾਹੌਲਾਂ ਵਿਚ ਸਮੁੱਚੀ ਰਹਿੰਦ-ਖੂੰਹਦ ਨੂੰ 11.7 ਕਿਲੋਗ੍ਰਾਮ/ਵਰਗ ਮੀਟਰ ਤੋਂ ਘਟਾ ਕੇ 10.3 ਕਿਲੋਗ੍ਰਾਮ/ਵਰਗ ਮੀਟਰ ਕੀਤਾ।
ਇਸ ਚੀਜ਼ ਬਾਰੇ ਜ਼ਿਆਦਾ ਜਾਣੋ ਕਿ ਅਸੀਂ ਵਾਤਾਵਰਣ `ਤੇ ਆਪਣੇ ਨਿਸ਼ਾਨ ਕਿਵੇਂ ਘਟਾ ਰਹੇ ਹਾਂ GreenCare.