ਹੈਲਥ ਕੇਅਰ ਵਿਚ ਕਾਇਮ ਰਹਿਣ ਯੋਗਤਾ ਨੂੰ ਜੋੜਨਾ
ਅੱਤ ਦੇ ਤਾਪਮਾਨਾਂ, ਜੰਗਲੀ ਅੱਗਾਂ, ਸੋਕਿਆਂ, ਤੂਫਾਨਾਂ ਅਤੇ ਹੜ੍ਹਾਂ ਦਾ ਪਹਿਲਾਂ ਹੀ ਮਨੁੱਖੀ ਸਿਹਤ ਅਤੇ ਵੀ ਸੀ ਐੱਚ ਭਰ ਵਿਚ ਇਲਾਜ ਦੀ ਡਲਿਵਰੀ ਉੱਪਰ ਮਾੜਾ ਅਸਰ ਪੈ ਚੁੱਕਾ ਹੈ।
ਭਾਵੇਂ ਕਿ ਜਲਵਾਯੂ ਵਿਚ ਤਬਦੀਲੀ ਦੇ ਮਨੁੱਖੀ ਸਿਹਤ ਅਤੇ ਇਲਾਜ ਦੀ ਡਲਿਵਰੀ ਉੱਪਰ ਅਸਰ ਸਪਸ਼ਟ ਹਨ, ਅਸੀਂ ਇਹ ਵੀ ਜਾਣਦੇ ਹਾਂ ਕਿ ਹੈਲਥ ਕੇਅਰ ਸਿਸਟਮ ਦਾ ਵੀ ਵਾਤਾਵਰਣ 'ਤੇ ਕਾਫੀ ਅਸਰ ਪੈਂਦਾ ਹੈ ਅਤੇ ਇਹ ਜਲਵਾਯੂ ਵਿਚ ਤਬਦੀਲੀ ਵਿਚ ਹਿੱਸਾ ਪਾਉਂਦਾ ਹੈ।
ਇਨ੍ਹਾਂ ਇੰਟਰਸੈਕਸ਼ਨਾਂ ਅਤੇ ਅਸਰਾਂ ਵੱਲ ਧਿਆਨ ਦੇਣ ਵਾਸਤੇ, ਵੀ ਸੀ ਐੱਚ ਗ੍ਰਹਿ ਦੀ ਸਿਹਤ ਨੂੰ ਆਪਣੀ ਜੁਗਤੀ ਪਲੈਨ ਵਿਚ ਸ਼ਾਮਲ ਕਰਨ ਲਈ, ਬੀ.ਸੀ. ਵਿਚ ਹੈਲਥ ਕੇਅਰ ਦੀ ਪਹਿਲੀ ਸੰਸਥਾ ਬਣ ਗਈ ਹੈ ਅਤੇ ਇਹ ਗ੍ਰਹਿ ਦੀ ਸਿਹਤ ਦੇ ਸਿਧਾਂਤਾਂ ਨੂੰ ਆਪਣੇ ਵਲੋਂ ਕੀਤੀ ਜਾ ਰਹੀ ਹਰ ਚੀਜ਼ ਵਿਚ ਜੋੜਨ ਲਈ ਵਚਨਬੱਧ ਹੈ; ਆਪਣੇ ਸਥਾਨਾਂ ਦੇ ਪ੍ਰਬੰਧ ਤੋਂ ਲੈ ਕੇ ਸੰਭਾਲ ਕਰਨ ਲਈ ਸਾਡੇ ਵਲੋਂ ਵਰਤੀਆਂ ਜਾਂਦੀਆਂ ਸਪਲਾਈਆਂ ਤੱਕ।
ਗ੍ਰਹਿ ਦੀ ਸਿਹਤ (Planetary health) ਤੋਂ ਭਾਵ ਸਾਡੇ ਗ੍ਰਹਿ (ਪਲੈਨਿੱਟ) ਦੀ ਸਿਹਤ ਅਤੇ ਸਾਡੇ ਭਾਈਚਾਰਿਆਂ ਦੀ ਸਿਹਤ ਵਿਚਕਾਰ ਇਕ ਦੂਜੇ `ਤੇ ਨਿਰਭਰ ਸੰਬੰਧ ਤੋਂ ਹੈ।
ਇਹ ਉੱਦਮ ਓਨਾ ਹੀ ਜੋਸ਼ ਭਰਿਆ ਹੈ ਜਿੰਨਾ ਇਹ ਬੁਨਿਆਦੀ ਤੌਰ ’ਤੇ ਸਹਿਯੋਗ ਵਾਲਾ ਹੈ।
ਅਸੀਂ ਹਿੱਤ ਰੱਖਣ ਵਾਲੀਆਂ ਵੱਖ ਵੱਖ ਧਿਰਾਂ ਅਤੇ ਟੀਮਾਂ ਨੂੰ ਇਕੱਠਾ ਕਰ ਰਹੇ ਹਾਂ ਜਿਹੜੀਆਂ ਸਿਹਤਮੰਦ ਭਾਈਚਾਰਿਆਂ ਅਤੇ ਸਿਹਤਮੰਦ ਵਾਤਾਵਰਣ ਦੀ ਮਦਦ ਕਰਨ ਲਈ ਅਸਲੀ, ਅਰਥਪੂਰਨ ਤਬਦੀਲੀਆਂ ਕਰ ਰਹੀਆਂ ਹਨ।
ਇਸ ਮਹੱਤਵਪੂਰਨ ਕੰਮ ਦੀ ਅਗਵਾਈ ਵੀ ਸੀ ਐੱਚ ਦਾ ਸਟਰੈਟਜੀ ਐਂਡ ਇਨੋਵੇਸ਼ਨ ਆਫਿਸ ਅਤੇ ਪਲੈਨਟੇਰੀ ਹੈਲਥ ਕੋਲੈਬਰੇਟਿਵ ਕਰ ਰਿਹਾ ਹੈ ਜੋ ਸਸਟੇਨੇਬਲ ਕਲਿਨੀਕਲ ਸਰਵਿਸਿਜ਼, ਪਬਲਿਕ ਹੈਲਥ ਐਂਡ ਐਨਰਜੀ ਐਂਡ ਇਨਵਾਇਰਨਮੈਂਟਲ ਸਸਟੇਨੇਬਿਲਟੀ ਵਿਚਲੇ ਸਟਾਫ ਅਤੇ ਮੈਡੀਕਲ ਸਟਾਫ ਤੋਂ ਬਣਿਆ ਹੋਇਆ ਹੈ।
- ਸਸਟੇਨੇਬਲ ਕਲਿਨੀਕਲ ਸਰਵਿਸਿਜ਼ ਟੀਮ ਇਹ ਪੱਕਾ ਕਰਦੀ ਹੈ ਕਿ ਅਸੀਂ ਵਾਤਾਵਰਣ ’ਤੇ ਆਪਣੇ ਅਸਰਾਂ ਨੂੰ ਸੀਮਤ ਕਰਨ ਲਈ ਕਲਿਨੀਕਲ ਫੈਸਲੇ ਕਰਦੇ ਹੋਏ ਅਤੇ ਕਾਰਜਾਂ ਵਿਚ ਸੁਧਾਰ ਕਰਦੇ ਹੋਏ ਉੱਚ ਪੱਧਰ ਦੀ, ਘੱਟ ਕਾਰਬਨ ਵਾਲੀ ਕੇਅਰ ਡਲਿਵਰ ਕਰ ਰਹੇ ਹਾਂ।
- ਪਬਲਿਕ ਹੈਲਥ ਟੀਮ, ਜਲਵਾਯੂ ਵਿਚ ਤਬਦੀਲੀ ਨੂੰ ਘੱਟ ਕਰਨ, ਐਮਰਜੰਸੀ ਲਈ ਪਲੈਨਿੰਗ ਅਤੇ ਕਾਰਵਾਈ ਕਰਨ, ਹਵਾ ਅਤੇ ਪਾਣੀ ਦੀ ਕੁਆਲਟੀ ’ਤੇ ਨਿਗਰਾਨੀ ਅਤੇ ਹੋਰ ਚੀਜ਼ਾਂ ਵਿਚ ਮਦਦ ਲਈ ਆਪਣੀਆਂ ਸਥਾਨਕ ਸਰਕਾਰਾਂ ਅਤੇ ਕਮਿਊਨਟੀ ਵਿਚਲੇ ਹਿੱਸੇਦਾਰਾਂ ਨਾਲ ਰਲ ਕੇ ਕੰਮ ਕਰਦੀ ਹੈ।
- ਐਨਰਜੀ ਐਂਡ ਇਨਵਾਇਰਨਮੈਂਟਲ ਸਸਟੇਨੇਬਿਲਟੀ ਟੀਮ, ਵੀ ਸੀ ਐੱਚ ਦੇ ਸਾਰੇ ਸਥਾਨਾਂ ਵਿਚ ਐਨਰਜੀ ਦੀ ਖਪਤ, ਪਾਣੀ, ਰਹਿੰਦ-ਖੂੰਹਦ ਅਤੇ ਧੂੰਏਂ ਨੂੰ ਘੱਟ ਕਰਨ ਲਈ ਕੰਮ ਕਰਦੀ ਹੈ ਅਤੇ ਕਾਇਮ ਰਹਿਣ ਯੋਗ ਅਤੇ ਜਲਵਾਯੂ ਮੁਤਾਬਕ ਲਚਕੀਲੇ ਸਥਾਨਾਂ ਦੀ ਉਸਾਰੀ ਦੀ ਹਿਮਾਇਤ ਕਰਦੀ ਹੈ ਜਿਵੇਂ ਕਿ ਰਿਚਮੰਡ ਹਸਪਤਾਲ ਨੂੰ ਦੁਬਾਰਾ ਡਿਵੈਲਪ ਕਰਨਾ।
ਰਲ ਕੇ ਅਸੀਂ ਲਚਕਸ਼ੀਲ ਅਤੇ ਗ੍ਰਹਿ ਲਈ ਟਿਕਾਊ ਸੰਭਾਲ ਦੇਣ ਲਈ ਜਲਵਾਯੂ ਦੇ ਸੰਕਟ ਦਾ ਸਿੱਧਾ ਸਾਮ੍ਹਣਾ ਕਰ ਸਕਦੇ ਹਾਂ ਜਿਹੜੀ ਸੰਭਾਲ ਲੋਕਾਂ ਅਤੇ ਵਾਤਾਵਰਣ ਦੀ ਸਿਹਤ ਦੀ ਹਿਮਾਇਤ ਕਰਦੀ ਹੈ।
Learn more about this critical work
-
ਸਿਹਤਮੰਦ ਵਾਤਾਵਰਣ ਅਤੇ ਜਲਵਾਯੂ ਵਿਚ ਤਬਦੀਲੀ
ਚੰਗੀ ਸਿਹਤ, ਹੈਲਥ ਕੇਅਰ ਨਾਲੋਂ ਕਿਤੇ ਜ਼ਿਆਦਾ ਗੱਲਾਂ ਉੱਪਰ ਨਿਰਭਰ ਕਰਦੀ ਹੈ। ਹੈਲਥ ਕੇਅਰ ਤੋਂ ਅ…
-
ਵੀ ਸੀ ਐੱਚ ਨੂੰ ਵਾਤਾਵਰਣ ਦੇ ਤੌਰ `ਤੇ ਕਾਇਮ ਰੱਖਣ ਯੋਗ ਅਤੇ ਜਲਵਾਯੂ ਲਈ ਲਚਕੀਲਾ ਬਣਾਉਣਾ
ਕੀ ਤੁਹਾਨੂੰ ਪਤਾ ਹੈ ਕਿ ਹੈਲਥ ਕੇਅਰ ਸਿਸਟਮ ਜਲਵਾਯੂ ਵਿਚ ਤਬਦੀਲੀ ਵਿਚ ਮਹੱਤਵਪੂਰਨ ਹਿੱਸਾ ਪਾਉਂ…
-
ਹੈਲਥ ਕੇਅਰ ਦੇ ਵਾਤਾਵਰਣ ’ਤੇ ਅਸਰ ਦੇ ਹੱਲ ਲੱਭਣਾ
ਹੈਲਥ ਕੇਅਰ ਕੈਨੇਡਾ ਦੀ ਗਰੀਨਹਾਊਸ ਗੈਸ ਦੇ ਕੁੱਲ ਪੰਜ ਪ੍ਰਤੀਸ਼ਤ ਧੂੰਏਂ ਲਈ ਜ਼ਿੰਮੇਵਾਰ ਹੈ। ਬੀ…