ਨਸਲਵਾਦ ਵਿਰੋਧੀ ਸੰਸਥਾ ਬਣਾਉਣਾ
ਆਦਿਵਾਸੀ, ਕਾਲੇ ਅਤੇ ਰੰਗਦਾਰ ਲੋਕਾਂ ਨਾਲ ਨਸਲਵਾਦ ਅਤੇ ਪੱਖਪਾਤ ਹੈਲਥ ਕੇਅਰ ਸਿਸਟਮ ਵਿਚ ਵੱਡੇ ਪੱਧਰ 'ਤੇ ਮੌਜੂਦ ਹਨ ਅਤੇ ਇਸ ਨਾਲ ਗੰਭੀਰ ਨੁਕਸਾਨ ਹੁੰਦਾ ਹੈ। ਸਾਰੇ ਮਰੀਜ਼ਾਂ ਅਤੇ ਕਲਾਇੰਟਾਂ ਨੂੰ ਨਸਲਵਾਦ ਅਤੇ ਵਿਤਕਰੇ ਤੋਂ ਬਿਨਾਂ ਸਿਹਤ ਸੇਵਾਵਾਂ ਲੈਣ ਦਾ ਹੱਕ ਹੈ।
ਅਸੀਂ ਅਰਥਪੂਰਨ, ਸਿਸਟਮਬੱਧ ਤਬਦੀਲੀ ਦੀ ਲੋੜ ਨੂੰ ਸਮਝਦੇ ਹਾਂ ਅਤੇ ਯੋਗ ਸੁਧਾਰਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹਾਂ ਜਿਹੜੇ ਮਨੁੱਖੀ ਅਧਿਕਾਰਾਂ ਅਤੇ ਸਿਹਤ ਦੇ ਹੱਕ ਨੂੰ ਕੇਂਦਰ ਬਣਾਉਣ। ਸਾਲ 2022 ਵਿਚ ਅਸੀਂ ਆਦਿਵਾਸੀ ਸਭਿਆਚਾਰਕ ਸੁਰੱਖਿਆ ਦੇ ਆਪਣੇ ਕੰਮ ਨੂੰ ਪੂਰਾ ਕਰਨ ਅਤੇ ਇਲਾਜ ਦੀਆਂ ਸੇਵਾਵਾਂ ਦੇਣ ਵਿਚ ਜਿ਼ਆਦਾ ਨਿਰਪੱਖਤਾ, ਭਿੰਨਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹ ਦੇਣ ਲਈ ਇਕ ਨਸਲਵਾਦ ਵਿਰੋਧੀ ਪ੍ਰੋਗਰਾਮ ਸ਼ੁਰੂ ਕੀਤਾ।
ਇਸ ਪ੍ਰੋਗਰਾਮ ਦਾ ਮਕਸਦ ਇਹ ਕਰਨਾ ਹੈ:
- ਨਸਲਵਾਦ ਨੂੰ ਮੰਨਣਾ, ਇਸ ਦਾ ਹੱਲ ਕਰਨਾ ਅਤੇ ਇਸ ਦੀ ਨਿਖੇਧੀ ਕਰਨਾ ਅਤੇ ਅਜਿਹਾ ਮਾਹੌਲ ਤਿਆਰ ਕਰਨਾ ਜਿੱਥੇ ਮਰੀਜ਼ਾਂ, ਕਲਾਇੰਟਾਂ ਅਤੇ ਵਸਨੀਕਾਂ ਨੂੰ ਸੁਰੱਖਿਅਤ, ਕੁਆਲਟੀ ਦੀ ਹੈਲਥ ਕੇਅਰ ਮਿਲਦੀ ਹੈ ਜਿਹੜੀ ਕਿ ਨਸਲਵਾਦ ਅਤੇ ਵਿਤਕਰੇ ਤੋਂ ਮੁਕਤ ਹੈ।
- ਅਜਿਹਾ ਮਾਹੌਲ ਤਿਆਰ ਕਰਨਾ ਜਿੱਥੇ ਸਟਾਫ ਅਤੇ ਮੈਡੀਕਲ ਸਟਾਫ ਨਸਲਵਾਦ ਦੇ ਵਿਰੁੱਧ ਬੋਲਣ ਅਤੇ ਵਿਤਕਰਾ ਹੋਣ ’ਤੇ ਇਸ ਦਾ ਹੱਲ ਕਰਨ ਵਿਚ ਸੁਰੱਖਿਅਤ ਮਹਿਸੂਸ ਕਰਦਾ ਹੈ, ਇਹ ਜਾਣਦੇ ਹੋਏ ਕਿ ਉਨ੍ਹਾਂ ਨੂੰ ਲੀਡਰਾਂ ਦੀ ਪੂਰੀ ਹਿਮਾਇਤ ਹਾਸਲ ਹੈ।
ਸਾਡੇ ਨਸਲਵਾਦ ਵਿਰੋਧੀ ਪ੍ਰੋਗਰਾਮ ਦਾ ਬਣਨਾ, ਹਕੀਕੀ ਤਜਰਬਿਆਂ ਨੂੰ ਸਮਝਣ, ਸੇਫਟੀ ਦੇ ਰਾਹ ਵਿਚਲੀਆਂ ਰੁਕਾਵਟਾਂ ’ਤੇ ਵਿਚਾਰ ਵਟਾਂਦਰਾ ਕਰਨ ਅਤੇ ਨਸਲਵਾਦ ਵਿਰੋਧੀ ਸੰਸਥਾ ਬਣਨ ਲਈ ਸੰਭਵ ਐਕਸ਼ਨਾਂ ’ਤੇ ਵਿਚਾਰ ਲੈਣ ਲਈ ਆਪਣੇ ਸਟਾਫ ਅਤੇ ਮੈਡੀਕਲ ਸਟਾਫ ਨਾਲ ਗੱਲਬਾਤ ਦੇ ਸੈਸ਼ਨਾਂ ਨਾਲ ਸ਼ੁਰੂ ਹੋਇਆ।
ਸ਼ਮੂਲੀਅਤ ਦਾ ਅਗਲਾ ਪੜਾ ਸਾਡੇ ਮਰੀਜ਼ਾਂ, ਕਲਾਇੰਟਾਂ ਅਤੇ ਕਮਿਊਨਟੀ ਵਿਚਲੇ ਹਿੱਸੇਦਾਰਾਂ ਨਾਲ ਸਾਡੀ ਬਾਹਰੀ ਗੱਲਬਾਤ ’ਤੇ ਧਿਆਨ ਦੇਵੇਗਾ।
ਸ਼ਮੂਲੀਅਤ ਦੀਆਂ ਸਰਗਰਮੀਆਂ ਤੋਂ ਮਿਲੇ ਵਿਚਾਰ, ਨਸਲਵਾਦ ਵਿਰੋਧੀ ਸੰਸਥਾ ਬਣਨ ਦੇ ਸਾਡੇ ਸਫ਼ਰ ਵਿਚ ਵੀ ਸੀ ਐੱਚ ਦੀ ਇਕ ਵਿਆਪਕ ਨਸਲਵਾਦ ਵਿਰੋਧੀ ਐਕਸ਼ਨ ਪਲੈਨ ਬਣਾਉਣ ਵਿਚ ਮਦਦ ਕਰਨਗੇ। ਸਾਡਾ ਉਦੇਸ਼ ਇਹ ਸਮਝਣਾ ਹੈ ਕਿ ਨਸਲਵਾਦ ਨੂੰ ਕਿਵੇਂ ਦੇਖਿਆ ਅਤੇ ਹੰਢਾਇਆ ਜਾਂਦਾ ਹੈ, ਨਸਲਵਾਦ ਕਿਵੇਂ ਸੇਵਾਵਾਂ ਦੇਣ ਅਤੇ ਹੈਲਥ ਕੇਅਰ ਤੱਕ ਪਹੁੰਚ ’ਤੇ ਅਸਰ ਪਾਉਂਦਾ ਹੈ, ਅਤੇ ਅਸੀਂ ਕਿਵੇਂ ਇਸ ਦੀ ਰਿਪੋਰਟ ਕਰਨ ਅਤੇ ਜਵਾਬਦੇਹੀ ਲਈ ਸੇਫਟੀ ਅਤੇ ਭਰੋਸੇ ਵਿਚ ਸੁਧਾਰ ਕਰ ਸਕਦੇ ਹਾਂ। ਆਪਣੇ ਐਕਸ਼ਨਾਂ ਦੇ ਨਤੀਜੇ ਵਜੋਂ ਅਸੀਂ ਅਗਲੇ ਕਈ ਸਾਲਾਂ ਦੌਰਾਨ ਆਪਣੇ ਸੁਧਾਰਾਂ ਨੂੰ ਸਾਂਝਾ ਕਰਨ ਦੀ ਉਮੀਦ ਰੱਖਦੇ ਹਾਂ।