ਬੋਰਡ ਦੇ ਚੇਅਰ ਵਲੋਂ ਸੁਨੇਹਾ
ਡਾਕਟਰ Penny Bellam
ਸੂਬੇ ਭਰ ਵਿਚ 1.25 ਮਿਲੀਅਨ ਲੋਕਾਂ ਦੀ ਸੇਵਾ ਕਰਨ ਵਾਲੇ 29,000 ਨਾਲੋਂ ਜ਼ਿਆਦਾ ਸਟਾਫ ਅਤੇ ਮੈਡੀਕਲ ਸਟਾਫ ਲਈ, ਇਨ੍ਹਾਂ ਪਿਛਲੇ ਤਿੰਨ ਸਾਲਾਂ ਦੇ ਅਸਰ, ਸਾਡੇ ਬਹੁਤਿਆਂ ਲਈ ਮਾਸਕ ਲਾਹੁਣ ਨਾਲੋਂ ਜ਼ਿਆਦਾ ਸਮੇਂ ਲਈ ਕਾਇਮ ਰਹਿਣਗੇ। ਇਸ ਵਿਚ ਓਪੀਔਡ ਦੇ ਸੰਕਟ ਅਤੇ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਵਰਤੋਂ ਦੀਆਂ ਚੁਣੌਤੀਆਂ ਵਾਲੇ ਲੋਕਾਂ ਦੀ ਵਧਦੀ ਗਿਣਤੀ ਲਈ ਮਦਦ ਦੀਆਂ ਜਾਰੀ ਰਹਿਣ ਵਾਲੀਆਂ ਸੇਵਾਵਾਂ ਦੇਣ ਦੀ ਲੋੜ ਨੂੰ ਸ਼ਾਮਲ ਕਰੋ, ਅਤੇ ਜੰਗਲੀ ਅੱਗਾਂ, ਬਰਫੀਲੇ ਤੁਫਾਨਾਂ, ਮੌਸਮੀ ਦਰਿਆਵਾਂ ਅਤੇ ਹੀਟ ਡੋਮਜ਼ ਦੇ ਰੂਪ ਵਿਚ ਜਲਵਾਯੂ ਵਿਚ ਤਬਦੀਲੀ ਦੀਆਂ ਅਲਾਰਮ ਘੰਟੀਆਂ ਅਲੱਗ ਹਨ, ਅਤੇ ਤੁਹਾਡੇ ਕੋਲ ਅਜਿਹੇ ਮੁਲਾਜ਼ਮ ਹਨ ਜਿਨ੍ਹਾਂ ਅੱਗੇ ਚੁਣੌਤੀਆਂ ਤਾਂ ਹਨ ਪਰ ਉਨ੍ਹਾਂ ਨੇ ਇਕ ਆਸਾਧਾਰਣ ਦ੍ਰਿੜਤਾ ਦਿਖਾਈ ਹੈ। ਪਿਛਲੇ ਸਾਲ ਦੀਆਂ ਘਟਨਾਵਾਂ ਬੇਮਿਸਾਲ ਅਤੇ ਅਚਨਚੇਤ ਸਨ, ਅਤੇ ਅਸੀਂ ਆਪਣੀਆਂ ਪੋਜ਼ੀਸ਼ਨਾਂ ਵਿਚ ਲੀਡਰਸ਼ਿਪ ਅਤੇ ਬਹਾਦਰੀ ਦੇਖੀ ਹੈ। ਉਹ ਸਾਨੂੰ ਪਾਰ ਲੈ ਕੇ ਗਏ ਹਨ; ਅਸਲ ਵਿਚ ਲੈ ਕੇ ਗਏ ਹਨ, ਅਤੇ ਅਸੀਂ ਬਹੁਤ ਉਤਸ਼ਾਹਿਤ ਅਤੇ ਸ਼ੁਕਰਗੁਜ਼ਾਰ ਹਾਂ।
ਇਸ ਸਾਲ ਦੀ ਇਮਪੈਕਟ ਰਿਪੋਰਟ (Impact Report) ਇਸ ਕੰਮ ਦੀਆਂ ਕਈ ਵਿਸ਼ੇਸ਼ਤਾਵਾਂ ਨੂੰ ਕਵਰ ਕਰਦੀ ਹੈ, ਜੋ ਸਾਰੀਆਂ ਸਾਡੇ ਰਣਨੀਤਕ ਢਾਂਚੇ ਦੀ ਹਿਮਾਇਤ ਕਰਦੀਆਂ ਹਨ। ਵੀ ਸੀ ਐੱਚ ਦੇ ਨਵੇਂ ਮੂਲ ਆਧਾਰ (Pillars) ਠੋਸ ਢਾਂਚੇ ਹਨ ਜਿਨ੍ਹਾਂ ਉੱਪਰ ਅਸੀਂ ਆਪਣਾ ਭਵਿੱਖ ਦਾ ਕੰਮ ਉਸਾਰ ਰਹੇ ਹਾਂ। ਉਹ ਉਸ ਵੱਖ ਵੱਖ ਆਬਾਦੀ ਲਈ ਸਿਹਤ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਹਨ ਜਿਨ੍ਹਾਂ ਦੀ ਅਸੀਂ ਵੀ ਸੀ ਐੱਚ ਵਿਖੇ ਸੇਵਾ ਕਰਦੇ ਹਾਂ ਅਤੇ ਇਨ੍ਹਾਂ ਲਈ ਇਹ ਸਾਡੀ ਤਕੜੀ ਵਚਨਬੱਧਤਾ ਦੀ ਨੁਮਾਇੰਦਗੀ ਕਰਦੇ ਹਨ:
- ਆਦਿਵਾਸੀ ਸਭਿਆਚਾਰ ਦੀ ਸੁਰੱਖਿਆ: ਆਦਿਵਾਸੀ ਲੋਕਾਂ ਨੂੰ ਹਰ ਰੋਜ਼, ਹਰ ਤਰੀਕੇ ਨਾਲ ਸਭਿਆਚਾਰਕ ਤੌਰ 'ਤੇ ਸੁਰੱਖਿਅਤ ਸੰਭਾਲ ਪ੍ਰਦਾਨ ਕਰਨਾ
- ਨਿਰਪੱਖਤਾ, ਭਿੰਨਤਾ ਅਤੇ ਸ਼ਮੂਲੀਅਤ: ਜੁੜੇ ਹੋਣ ਦੀ ਭਾਵਨਾ ਨੂੰ ਉਤਸ਼ਾਹ ਦੇਣਾ ਜਿੱਥੇ ਅਸੀਂ ਸਾਰੇ ਆਪਣੇ ਆਪ ਨੂੰ ਸਮੁੱਚੇ ਤੌਰ 'ਤੇ ਵੀ ਸੀ ਐੱਚ ਵੱਲ ਲਿਆ ਸਕਦੇ ਹਾਂ
- ਨਸਲਵਾਦ ਵਿਰੋਧੀ: ਅਜਿਹਾ ਭਾਈਚਾਰਾ ਉਸਾਰਨਾ ਜਿੱਥੇ ਅਸੀਂ ਅਜਿਹੇ ਵਿਹਾਰਾਂ, ਅਮਲਾਂ ਅਤੇ ਤਰੀਕਿਆਂ ਨੂੰ ਤੋੜਦੇ ਹਾਂ ਜਿਹੜੇ ਲੋਕਾਂ 'ਤੇ ਉਨ੍ਹਾਂ ਦੀ ਨਸਲ ਜਾਂ ਪਿਛੋਕੜ ਦੇ ਆਧਾਰ 'ਤੇ ਅਸਰ ਪਾਉਂਦੇ ਹਨ
- ਗ੍ਰਹਿ ਦੀ ਸਿਹਤ: ਲੋਕਾਂ ਨੂੰ ਸਿਹਤਮੰਦ ਈਕੋਸਿਸਟਮ ਬਣਾਉਣ, ਬਹਾਲ ਕਰਨ, ਰਾਖੀ ਕਰਨ ਅਤੇ ਸੰਭਾਲਣ ਲਈ ਪ੍ਰੇਰਿਤਾ ਕਰਨਾ
ਇਸ ਰਿਪੋਰਟ ਵਿਚਲੀਆਂ ਕਹਾਣੀਆਂ ਆਸਾਧਾਰਣ ਸਮੇਂ ਵਿਚ ਆਸਾਧਾਰਣ ਲੋਕਾਂ ਦੇ ਕੰਮ ਨੂੰ ਅੱਗੇ ਲਿਆਉਂਦੀਆਂ ਹਨ। ਛੋਟੇ ਅਤੇ ਵੱਡੇ ਤਰੀਕਿਆਂ ਨਾਲ ਅਸੀਂ ਕੁਆਲਟੀ ਵਾਲੀ ਹੈਲਥ ਕੇਅਰ ਸੇਵਾਵਾਂ ਦਾ ਪੂਰਾ ਸਿਲਸਿਲਾ ਬਹੁਤੇ ਕਰਕੇ ਆਪਣੇ ਭਾਈਭਾਲਾਂ ਕਰਕੇ ਪ੍ਰਦਾਨ ਕਰਨ ਦੇ ਯੋਗ ਹਾਂ। ਬੋਰਡ ਔਫ ਡਾਇਰੈਕਟਰਜ਼ ਦੀ ਤਰਫੋਂ, ਮੈਂ ਮਨਿਸਟਰੀ ਔਫ ਹੈਲਥ ਤੋਂ ਲਗਾਤਾਰ ਮਿਲਣ ਵਾਲੀ ਮਦਦ ਲਈ ਧੰਨਵਾਦੀ ਹਾਂ, ਅਤੇ ਪ੍ਰੌਵੀਡੈਂਸ ਹੈਲਥ ਕੇਅਰ ਅਤੇ ਉਨ੍ਹਾਂ ਹੋਰ ਸੰਸਥਾਵਾਂ ਵਿਖੇ ਆਪਣੇ ਭਾਈਵਾਲਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੇ ਟੀਚੇ ਸਾਂਝੇ ਹਨ। ਮਾਣ ਅਤੇ ਖੁੱਲ੍ਹਦਿਲੀ ਨੇ ਇਨ੍ਹਾਂ ਭਾਈਵਾਲੀਆਂ ਨੂੰ ਪਰਿਭਾਸ਼ਤ ਕੀਤਾ ਹੈ ਅਤੇ ਅਸੀਂ ਬਹੁਤ ਧੰਨਵਾਦੀ ਹਾਂ।
ਜਦੋਂ ਮੈਂ ਅੱਗੇ ਦਾ ਸੋਚਦੀ ਹਾਂ ਤਾਂ ਮੈਂ ਆਸਵੰਦ ਮਹਿਸੂਸ ਕਰਦੀ ਹਾਂ ਕਿਉਂਕਿ ਮੈਂ ਜਾਣਦੀ ਹਾਂ ਕਿ ਸਾਡੇ ਲੋਕ ਅਤੇ ਸਾਡੇ ਭਾਈਚਾਰੇ ਇਸ ਵਿਚ ਇਕੱਠੇ ਹਨ, ਅਤੇ ਇਹ ਸਾਡੇ ਸਾਰਿਆਂ ਵਿਚ ਇਕ ਦੂਜੇ ਲਈ ਬਿਹਤਰ ਕਰਨ ਦੀ ਚਾਹਤ ਪੈਦਾ ਕਰਦਾ ਹੈ; ਇਕ ਦੂਜੇ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ। ਵੈਨਕੂਵਰ ਕੋਸਟਲ ਹੈਲਥ ਦੇ ਲੋਕਾਂ ਦੀ ਸੇਵਾ ਕਰਨਾ ਬੋਰਡ ਉੱਪਰ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।