ਇਸ ਰਿਪੋਰਟ ਬਾਰੇ
ਵੀ ਸੀ ਐੱਚ ਦੀ 2022/23 ਇਮਪੈਕਟ ਰਿਪੋਰਟ (Impact Report) ਸਾਡੀਆਂ ਕਦਰਾਂ-ਕੀਮਤਾਂ ਦੀ ਮਜ਼ਬੂਤੀ ਉੱਪਰ ਜੋਰ ਦਿੰਦੇ ਹੋਏ ਅਤੇ ਬਹੁਤ ਵਧੀਆ ਇਲਾਜ ਕਰਨ ਲਈ ਸਾਡੀ ਵਚਨਬੱਧਤਾ ਨੂੰ ਦਿਖਾਉਂਦੇ ਹੋਏ ਸਾਡੀ ਸੰਸਥਾ ਦੇ ਪ੍ਰੋਗਰਾਮਾਂ ਅਤੇ ਉੱਦਮਾਂ ਨੂੰ ਦਰਸਾਉਂਦੀ ਹੈ।
- 2022/23 VCH Impact Report (Español)
- 2022/23 VCH Impact Report (Tiếng Việt)
- 2022/23 VCH Impact Report (Tagalog)
- 2022/23 VCH Impact Report (繁體中文)
- 2022/23 VCH Impact Report (简体中文)
- 2022/23 VCH Impact Report (Русский)
- 2022/23 VCH Impact Report (ਪੰਜਾਬੀ)
- 2022/23 VCH Impact Report (한국어)
- 2022/23 VCH Impact Report (日本語)
- 2022/23 VCH Impact Report (فارسی)
- 2022/23 VCH Impact Report (العربية)
- 2022/23 VCH Impact Report (English)
ਵੈਨਕੂਵਰ ਕੋਸਟਲ ਹੈਲਥ Heiltsuk, Kitasoo-Xai'xais, Lil'wat, Musqueam, N'Quatqua, Nuxalk, Samahquam, shíshálh, Skatin, Squamish, Tla'amin, Tsleil-Waututh, Wuikinuxv, ਅਤੇ Xa'xtsa ਦੇ ਰਿਵਾਇਤੀ ਖਿੱਤਿਆਂ ਸਮੇਤ ਸਾਡੇ ਖੇਤਰ ਵਿਚਲੇ First Nations, Métis ਅਤੇ Inuit
1.25 ਮਿਲੀਅਨ ਲੋਕਾਂ ਨੂੰ ਬੇਮਿਸਾਲ ਦੇਖਭਾਲ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਬੋਰਡ ਦੇ ਚੇਅਰ ਵਲੋਂ ਸੁਨੇਹਾ
ਸੂਬੇ ਭਰ ਵਿਚ 1.25 ਮਿਲੀਅਨ ਲੋਕਾਂ ਦੀ ਸੇਵਾ ਕਰਨ ਵਾਲੇ 29,000 ਨਾਲੋਂ ਜ਼ਿਆਦਾ ਸਟਾਫ ਅਤੇ ਮੈਡੀਕਲ ਸਟਾਫ ਲਈ, ਇਨ੍ਹਾਂ ਪਿਛਲੇ ਤਿੰਨ ਸਾਲਾਂ ਦੇ ਅਸਰ, ਸਾਡੇ ਬਹੁਤਿਆਂ ਲਈ ਮਾਸਕ ਲਾਹੁਣ ਨਾਲੋਂ ਜ਼ਿਆਦਾ ਸਮੇਂ ਲਈ ਕਾਇਮ ਰਹਿਣਗੇ। ਇਸ ਵਿਚ ਓਪੀਔਡ ਦੇ ਸੰਕਟ ਅਤੇ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਵਰਤੋਂ ਦੀਆਂ ਚੁਣੌਤੀਆਂ ਵਾਲੇ ਲੋਕਾਂ ਦੀ ਵਧਦੀ ਗਿਣਤੀ ਲਈ ਮਦਦ ਦੀਆਂ ਜਾਰੀ ਰਹਿਣ ਵਾਲੀਆਂ ਸੇਵਾਵਾਂ ਦੇਣ ਦੀ ਲੋੜ ਨੂੰ ਸ਼ਾਮਲ ਕਰੋ, ਅਤੇ ਜੰਗਲੀ ਅੱਗਾਂ, ਬਰਫੀਲੇ ਤੁਫਾਨਾਂ, ਮੌਸਮੀ ਦਰਿਆਵਾਂ ਅਤੇ ਹੀਟ ਡੋਮਜ਼ ਦੇ ਰੂਪ ਵਿਚ ਜਲਵਾਯੂ ਵਿਚ ਤਬਦੀਲੀ ਦੀਆਂ ਅਲਾਰਮ ਘੰਟੀਆਂ ਅਲੱਗ ਹਨ, ਅਤੇ ਤੁਹਾਡੇ ਕੋਲ ਅਜਿਹੇ ਮੁਲਾਜ਼ਮ ਹਨ ਜਿਨ੍ਹਾਂ ਅੱਗੇ ਚੁਣੌਤੀਆਂ ਤਾਂ ਹਨ ਪਰ ਉਨ੍ਹਾਂ ਨੇ ਇਕ ਆਸਾਧਾਰਣ ਦ੍ਰਿੜਤਾ ਦਿਖਾਈ ਹੈ। ਪਿਛਲੇ ਸਾਲ ਦੀਆਂ ਘਟਨਾਵਾਂ ਬੇਮਿਸਾਲ ਅਤੇ ਅਚਨਚੇਤ ਸਨ, ਅਤੇ ਅਸੀਂ ਆਪਣੀਆਂ ਪੋਜ਼ੀਸ਼ਨਾਂ ਵਿਚ ਲੀਡਰਸ਼ਿਪ ਅਤੇ ਬਹਾਦਰੀ ਦੇਖੀ ਹੈ। ਉਹ ਸਾਨੂੰ ਪਾਰ ਲੈ ਕੇ ਗਏ ਹਨ; ਅਸਲ ਵਿਚ ਲੈ ਕੇ ਗਏ ਹਨ, ਅਤੇ ਅਸੀਂ ਬਹੁਤ ਉਤਸ਼ਾਹਿਤ ਅਤੇ ਸ਼ੁਕਰਗੁਜ਼ਾਰ ਹਾਂ।
ਬੋਰਡ ਦੇ ਚੇਅਰ ਵਲੋਂ ਸੁਨੇਹਾਇਸ ਰਿਪੋਰਟ ਵਿਚਲੀਆਂ ਕਹਾਣੀਆਂ ਆਸਾਧਾਰਣ ਸਮੇਂ ਵਿਚ ਆਸਾਧਾਰਣ ਲੋਕਾਂ ਦੇ ਕੰਮ ਨੂੰ ਅੱਗੇ ਲਿਆਉਂਦੀਆਂ ਹਨ।
ਵੀ ਸੀ ਐੱਚ ਦੇ ਪ੍ਰੈਜ਼ੀਡੈਂਟ ਅਤੇ ਸੀ ਈ ਓ Vivian Eliopoulos ਵਲੋਂ ਸੁਆਗਤੀ ਸੁਨੇਹਾ
Watch Vivian's welcome video2022/2023 ਦੀ ਵੈਨਕੂਵਰ ਕੋਸਟਲ ਹੈਲਥ ਇਮਪੈਕਟ ਰਿਪੋਰਟ ਦੀਆਂ ਕਹਾਣੀਆਂ ਦਾ ਪਤਾ ਲਾਉ।
ਸਾਡੇ ਮੂਲ ਮੱਲ
ਰਿਪੋਰਟ ਨੂੰ ਵੀ ਸੀ ਐੱਚ ਦੇ ਸਾਡੇ ਚਾਰ ਮੂਲ ਆਧਾਰਾਂ ਮੁਤਾਬਕ ਵੰਡਿਆ ਗਿਆ ਹੈ: ਆਦਿਵਾਸੀ ਸਭਿਆਚਾਰ ਦੀ ਸੁਰੱਖਿਆ, ਨਿਰਪੱਖਤਾ, ਭਿੰਨਤਾ ਅਤੇ ਸ਼ਮੂਲੀਅਤ, ਨਸਲਵਾਦ ਵਿਰੋਧੀ ਅਤੇ ਗ੍ਰਹਿ (ਪਲੈਨਿੱਟ) ਦੀ ਸਿਹਤ ਦੇ ਨਾਲ ਨਾਲ ਹਰ ਇਕ ਦੀ ਸੰਭਾਲ ਲਈ ਸਾਡੀਆਂ ਕਦਰਾਂ-ਕੀਮਤਾਂ, ਅਸੀਂ ਸਦਾ ਸਿੱਖ ਰਹੇ ਹਾਂ ਅਤੇ ਅਸੀਂ ਬਿਹਤਰ ਨਤੀਜਿਆਂ ਲਈ ਪੂਰੀ ਵਾਹ ਲਾਉਂਦੇ ਹਾਂ।
-
-
ਜਵਾਨ ਲੋਕਾਂ ਦੀ ਅਗੇਤੀ ਮਦਦ ਕਰਨ ਲਈ ਮਨੋਰੋਗਾਂ ਲਈ ਸਰਵਿਸ ਵਿਚ ਵਾਧਾ
ਹੋਰ ਪੜ੍ਹੋ -
ਵੀ ਸੀ ਐੱਚ ਦੀਆਂ ਵੈਕਸੀਨ ਦੀਆਂ ਮੁਹਿੰਮਾਂ ਨਾਲ ਅਸਰ ਪਾਉਣਾ
ਹੋਰ ਪੜ੍ਹੋ -
ਕੈਂਬੀ ਗਾਰਡਨਜ਼ ਵਿਚ ਮਦਦ ਵਾਲੀ ਨਵੀਂ ਰਿਹਾਇਸ਼
ਹੋਰ ਪੜ੍ਹੋ -
ਗੈਰ-ਕਾਨੂੰਨੀ ਨਸਿ਼ਆਂ ਦੇ ਜ਼ਹਿਰੀਲੇ ਸੰਕਟ ਦਾ ਹੱਲ ਕਰਨ ਲਈ ਦਵਾਈਆਂ ਦੇ ਬਦਲਾਂ ਨੂੰ ਵਧਾਉਣਾ
ਹੋਰ ਪੜ੍ਹੋ -
ਸਭਿਆਚਾਰਕ ਤੌਰ ’ਤੇ ਸੁਰੱਖਿਅਤ ਸੰਭਾਲ ਪ੍ਰਦਾਨ ਕਰਨ ਲਈ ਰਲ ਕੇ ਕੰਮ ਕਰਨਾ
ਹੋਰ ਪੜ੍ਹੋ
-
-
-
ਰਿਚਮੰਡ ਹਸਪਤਾਲ ਦੇ ਸਭ ਤੋਂ ਛੋਟੀ ਉਮਰ ਦੇ ਮਰੀਜ਼ਾਂ ਦੇ ਮਾਪਿਆਂ ਦੇ ਆਪਣੇ ਬਾਲਾਂ ਨਾਲ ਨਵੇਂ ਕੋਨੈਕਸ਼ਨ ਹੋਏ
ਹੋਰ ਪੜ੍ਹੋ -
ਬੋਲੀ ਦੀਆਂ ਸੇਵਾਵਾਂ ਮਰੀਜ਼ਾਂ ਲਈ ਰੁਕਾਵਟਾਂ ਘਟਾਉਂਦੀਆਂ ਹਨ
ਹੋਰ ਪੜ੍ਹੋ -
ਹੈਲਥ ਕੇਅਰ ਲਈ ਆਪਣੇ ਸਫ਼ਰ ਦੇ ਹਰ ਕਦਮ `ਤੇ ਆਦਿਵਾਸੀ ਮਰੀਜ਼ਾਂ ਦੇ ਤਜਰਬੇ ਵਿਚ ਸੁਧਾਰ ਕਰਨਾ
ਹੋਰ ਪੜ੍ਹੋ -
ਤੁਹਾਡੀ ਆਵਾਜ਼ ਦਾ ਮਹੱਤਵ ਹੈ: ਹੈਲਥ ਕੇਅਰ ਵਿਚ ਹਿੱਸਾ ਲੈਣ ਦੇ ਮੌਕੇ
ਹੋਰ ਪੜ੍ਹੋ -
ਸਿਹਤਮੰਦ ਵਾਤਾਵਰਣ ਅਤੇ ਜਲਵਾਯੂ ਵਿਚ ਤਬਦੀਲੀ
ਹੋਰ ਪੜ੍ਹੋ
-
-
-
ਵੀ ਸੀ ਐੱਚ ਨੂੰ ਵਾਤਾਵਰਣ ਦੇ ਤੌਰ `ਤੇ ਕਾਇਮ ਰੱਖਣ ਯੋਗ ਅਤੇ ਜਲਵਾਯੂ ਲਈ ਲਚਕੀਲਾ ਬਣਾਉਣਾ
ਹੋਰ ਪੜ੍ਹੋ -
ਇਸ ਚੀਜ਼ ਬਾਰੇ ਹੋਰ ਪੜ੍ਹੋ ਕਿ ਅਸੀਂ ਕਿਵੇਂ ਬਿਹਤਰ ਨਤੀਜਿਆਂ ਲਈ ਵਾਹ ਲਾ ਰਹੇ ਹਾਂ
ਹੋਰ ਪੜ੍ਹੋ -
ਨਵਾਂ ਪ੍ਰੋਗਰਾਮ ਚੂਲ਼ੇ ਅਤੇ ਗੋਡੇ ਦੀ ਸਰਜਰੀ ਉਡੀਕ ਕਰਨ ਦਾ ਸਮਾਂ ਘਟਾਉਂਦਾ ਹੈ
ਹੋਰ ਪੜ੍ਹੋ -
ਉਡੀਕ ਕਰਨ ਦੇ ਸਮੇਂ ਘਟਾ ਕੇ ਜ਼ੀਰੋ ਕਰਨਾ: ਲਾਇਨਜ਼ ਗੇਟ ਹਸਪਤਾਲ ਵਿਚ ਪੁਸ਼ ਡੇਅਜ਼
ਹੋਰ ਪੜ੍ਹੋ -
ਮਰੀਜ਼ ਦੀ ਜਾਣਕਾਰੀ ਤੱਕ ਇਕਸਾਰ ਪਹੁੰਚ ਮਰੀਜ਼ ਦੀ ਸੰਭਾਲ ਵਿਚ ਸੁਧਾਰ ਕਰਦੀ ਹੈ।
ਹੋਰ ਪੜ੍ਹੋ -
ਵੈਨਕੂਵਰ ਜਨਰਲ ਹਸਪਤਾਲ ਵਿਖੇ ਸੁਰੱਖਿਅਤ ਤਰੀਕੇ ਨਾਲ ਖੂਨ ਦਾਨ ਕੀਤਾ ਗਿਆ
ਹੋਰ ਪੜ੍ਹੋ -
ਹੈਲਥ ਕੇਅਰ ਦੇ ਵਾਤਾਵਰਣ ’ਤੇ ਅਸਰ ਦੇ ਹੱਲ ਲੱਭਣਾ
ਹੋਰ ਪੜ੍ਹੋ
-
ਵੀ ਸੀ ਐੱਚ ਦੇ ਮੂਲ ਆਧਾਰ
ਸਾਰਿਆਂ ਲਈ ਇਲਾਜ ਦਾ ਉੱਤਮ ਅਨੁਭਵ ਪ੍ਰਦਾਨ ਕਰਨ ਦੇ ਆਪਣੇ ਵਚਨ ਦੇ ਹਿੱਸੇ ਵਜੋਂ, ਅਸੀਂ ਆਪਣੇ ਪ੍ਰੋਗਰਾਮਾਂ ਅਤੇ ਸੇਵਾਵਾਂ ਵਿਚ ਸੁਧਾਰ ਕਰਨ ਦੇ ਲਗਾਤਾਰ ਤਰੀਕੇ ਲੱਭਦੇ ਹਾਂ ਤਾਂ ਜੋ ਇਹ ਪੱਕਾ ਹੋਵੇ ਕਿ ਉਹ ਸਭਿਆਚਾਰਕ ਤੌਰ 'ਤੇ ਸੁਰੱਖਿਅਤ, ਸਤਿਕਾਰ ਵਾਲੇ ਅਤੇ ਢੁਕਵੇਂ ਹਨ, ਅਤੇ ਇਲਾਜ ਦੀ ਨਿਰਪੱਖਤਾ ਨੂੰ ਅੱਗੇ ਵਧਾਉਂਦੇ ਹਨ। ਇਹ ਗੱਲ ਮਨ ਵਿਚ ਰੱਖ ਕੇ, ਅਤੇ ਅਸੀਂ ਹਰ ਇਕ ਦਾ ਖਿਆਲ ਰੱਖਦੇ ਹਾਂ ਦੀਆਂ ਮੁੱਖ ਕਦਰਾਂ-ਕੀਮਤਾਂ ਦੀ ਸੇਧ ਨਾਲ, ਅਸੀਂ ਸਦਾ ਸਿੱਖ ਰਹੇ ਹਾਂ ਅਤੇ ਅਸੀਂ ਬਿਹਤਰ ਨਤੀਜਿਆਂ ਲਈ ਪੂਰੀ ਵਾਹ ਲਾਉਂਦੇ ਹਾਂ, ਅਸੀਂ ਵੀ ਸੀ ਐੱਚ ਦੇ ਆਪਣੇ ਚਾਰ ਮੂਲ ਆਧਾਰ ਪੇਸ਼ ਕੀਤੇ ਹਨ। ਸਾਡੇ ਮੂਲ ਆਧਾਰ, ਸੁਰੱਖਿਅਤ, ਕੁਆਲਟੀ ਦੀ ਸੰਭਾਲ ਲਈ ਸਾਡੀ ਵਚਨਬੱਧਤਾ ਨੂੰ ਕਾਇਮ ਰੱਖਣ ਲਈ ਸਾਨੂੰ ਸੇਧ ਦਿੰਦੇ ਹਨ।
ਫਾਊਂਡੇਸ਼ਨਾਂ
ਹਸਪਤਾਲ ਦੀ ਕਿਸੇ ਫਾਊਂਡੇਸ਼ਨ ਨੂੰ ਦਾਨ ਦੇ ਕੇ ਵੀ ਸੀ ਐੱਚ ਦੇ ਜ਼ਰੂਰੀ ਕੰਮ ਵਿਚ ਯੋਗਦਾਨ ਪਾ ਕੇ ਪੱਕਾ ਰਹਿਣ ਵਾਲਾ ਅਸਰ ਪਾਉ। ਦਾਨ ਖਾਸ ਸਾਜ਼-ਸਾਮਾਨ ਖਰੀਦਣ, ਮੈਡੀਕਲ ਖੋਜ ਦੀ ਮਦਦ ਕਰਨ ਅਤੇ ਮਰੀਜ਼ਾਂ ਦੀ ਸੰਭਾਲ ਵਿਚ ਸੁਧਾਰ ਕਰਨ ਲਈ ਖਰਚਾ ਦੇਣ ਵਿਚ ਮਦਦ ਕਰਦੇ ਹਨ। ਦਿੱਤਾ ਗਿਆ ਹਰ ਦਾਨ, ਸਾਡੇ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਾਡੇ ਭਾਈਚਾਰਿਆਂ ਦੀ ਜ਼ਿੰਦਗੀ ਵਿਚ ਫਰਕ ਪਾਉਂਦਾ ਹੈ।
ਇਸ ਚੀਜ਼ ਬਾਰੇ ਜ਼ਿਆਦਾ ਜਾਣਨ ਲਈ ਕਿ ਹਸਪਤਾਲ ਦੀਆਂ ਫਾਊਂਡੇਸ਼ਨਾਂ ਕਿਵੇਂ ਹੈਲਥ ਕੇਅਰ ਨੂੰ ਤਬਦੀਲ ਕਰ ਰਹੀਆਂ ਹਨ, vch.ca/donate `ਤੇ ਜਾਉ।