ਜਵਾਨ ਲੋਕਾਂ ਦੀ ਅਗੇਤੀ ਮਦਦ ਕਰਨ ਲਈ ਮਨੋਰੋਗਾਂ ਲਈ ਸਰਵਿਸ ਵਿਚ ਵਾਧਾ
ਸਾਲ 2022 ਵਿਚ, ਵੀ ਸੀ ਐੱਚ ਦਾ ਅਰਲੀ ਸਾਇਕੋਸਿਸ ਇੰਟਰਵੈਨਸ਼ਨ (ਈ ਪੀ ਆਈ) (Early Psychosis Intervention (EPI)) ਪ੍ਰੋਗਰਾਮ, ਕਲਾਇੰਟਾਂ ਅਤੇ ਪਰਿਵਾਰਾਂ ਲਈ ਸੰਭਾਲ ਘਰ ਦੇ ਨੇੜੇ ਲਿਆਉਣ ਲਈ ਵਧਾਇਆ ਗਿਆ। ਖਾਸ ਈ ਪੀ ਆਈ ਸੇਵਾਵਾਂ ਹੁਣ 13 ਸਾਲ ਤੋਂ ਲੈ ਕੇ 30 ਸਾਲ ਤੱਕ ਦੇ ਉਨ੍ਹਾਂ ਜਵਾਨ ਲੋਕਾਂ ਲਈ ਉਪਲਬਧ ਹਨ, ਜਿਹੜੇ ਵੈਨਕੂਵਰ, ਰਿਚਮੰਡ, ਅਤੇ ਇਲਾਜ ਵਾਲੇ ਤਟਵਰਤੀ ਭਾਈਚਾਰਿਆਂ ਵਿਚ ਮਨੋਰੋਗਾਂ ਦੀਆਂ ਅਗੇਤੀਆਂ ਨਿਸ਼ਾਨੀਆਂ ਦਿਖਾਉਂਦੇ ਹਨ।
ਮਨੋਰੋਗ (psychosis) ਕੀ ਹੈ?
ਮਨੋਰੋਗ ਇਲਾਜ ਕਰਨ ਯੋਗ ਇਕ ਮੈਡੀਕਲ ਹਾਲਤ ਹੈ ਜਿਹੜੀ ਵਿਅਕਤੀ ਦੇ ਦਿਮਾਗ ’ਤੇ ਅਸਰ ਪਾਉਂਦੀ ਹੈ।
ਮਨੋਰੋਗ ਦੀਆਂ ਨਿਸ਼ਾਨੀਆਂ ਅਤੇ ਲੱਛਣ ਕੀ ਹਨ?
ਮਨੋਰੋਗ ਵਾਲੇ ਵਿਅਕਤੀ ਦਾ ਅਸਲੀਅਤ ਨਾਲੋਂ ਥੋੜ੍ਹਾ ਜਿਹਾ ਸੰਪਰਕ ਟੁੱਟ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਮਨੋਰੋਗ ਵਾਲਾ ਵਿਅਕਤੀ, ਸਮੇਂ ਸਮੇਂ, ਇਸ ਚੀਜ਼ ਵਿਚਕਾਰ ਫਰਕ ਦੱਸਣ ਦੇ ਅਯੋਗ ਹੁੰਦਾ ਹੈ ਕਿ ਕੀ ਅਸਲੀ ਹੈ ਅਤੇ ਕੀ ਉਸ ਦੇ ਮਨ ਵਿਚ ਹੈ, ਅਤੇ ਉਹ ਆਪਣੀਆਂ ਧਾਰਨਾਵਾਂ, ਵਿਚਾਰ, ਵਿਸ਼ਵਾਸ ਅਤੇ ਵਤੀਰੇ ਬਦਲਦਾ ਰਹਿੰਦਾ ਹੈ।
ਮਨੋਰੋਗ ਲਈ ਅਗੇਤੀ ਦਖਲਅੰਦਾਜ਼ੀ ਚੰਗੇ ਨਤੀਜੇ ਦੀ ਸੰਭਾਵਨਾ ਨੂੰ ਬਹੁਤ ਵਧਾ ਸਕਦੀ ਹੈ ਅਤੇ ਜ਼ਿੰਦਗੀ ਦੀ ਕੁਆਲਟੀ ਵਿਚ ਸੁਧਾਰ ਕਰਦੀ ਹੈ।
ਮਨੋਰੋਗ ਵੱਖ ਵੱਖ ਕਾਰਨਾਂ ਦਾ ਨਤੀਜਾ ਹੋ ਸਕਦਾ ਹੈ ਅਤੇ ਹਰ ਵਿਅਕਤੀ ਵਿਚ ਵੱਖਰੇ ਤਰੀਕੇ ਨਾਲ ਹਾਜ਼ਰ ਹੁੰਦਾ ਹੈ। ਸਾਡੀਆਂ ਵਿਸ਼ਾਲ ਸੇਵਾਵਾਂ ਅਤੇ ਇਲਾਜ ਉਨ੍ਹਾਂ ਲਈ ਉਪਲਬਧ ਹਨ ਜਿਨ੍ਹਾਂ ਵਿਚ ਅਗੇਤੀਆਂ ਨਿਸ਼ਾਨੀਆਂ ਹੁੰਦੀਆਂ ਹਨ ਅਤੇ ਇਹ ਸੇਵਾਵਾਂ ਬਹੁਪੱਖੀ ਟੀਮਾਂ ਵਲੋਂ ਦਿੱਤੀਆਂ ਜਾਂਦੀਆਂ ਹਨ। ਜ਼ਿਆਦਾ ਇਲਾਕਿਆਂ ਵਿਚ ਈ ਪੀ ਆਈ ਨੂੰ ਸਮਰਪਿਤ ਟੀਮਾਂ ਦਾ ਹੋਣਾ, ਵਿਅਕਤੀ ਕੇਂਦਰਿਤ ਇਲਾਜ ਅਤੇ ਮਦਦਾਂ ਤੱਕ ਪਹੁੰਚ ਕਰਨ ਵੇਲੇ ਰੁਕਾਵਟਾਂ ਨੂੰ ਘਟਾਉਣ ਵਿਚ ਮਦਦ ਕਰਦਾ ਹੈ।
ਮਨੋਰੋਗ ਲਈ ਅਗੇਤੀ ਦਖਲਅੰਦਾਜ਼ੀ ਚੰਗੇ ਨਤੀਜੇ ਦੀ ਸੰਭਾਵਨਾ ਨੂੰ ਬਹੁਤ ਵਧਾ ਸਕਦੀ ਹੈ ਅਤੇ ਜ਼ਿੰਦਗੀ ਦੀ ਕੁਆਲਟੀ ਵਿਚ ਸੁਧਾਰ ਕਰਦੀ ਹੈ। ਜਦੋਂ ਮਨੋਰੋਗ ਵਾਲੇ ਕਿਸੇ ਵਿਅਕਤੀ ਨੂੰ ਤੇਜ਼ੀ ਨਾਲ ਮਦਦ ਮਿਲਦੀ ਹੈ ਤਾਂ ਉਹ ਸਪਸ਼ਟ ਸੋਚਣ, ਟੀਚਿਆਂ ਨਾਲ ਮੁੜ ਜੁੜਨ, ਵਿਕਾਸ ਦੇ ਮੀਲ-ਪੱਥਰ ਪੂਰੇ ਕਰਨ ਦੀ ਸਮਰਥਾ ਦੁਬਾਰਾ ਹਾਸਲ ਕਰ ਸਕਦਾ ਹੈ ਅਤੇ ਸਮਾਜਿਕ ਅਲਹਿਦਗੀ, ਡਿਪਰੈਸ਼ਨ ਅਤੇ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਸੰਭਾਵੀ ਖਤਰੇ ਨੂੰ ਘਟਾ ਸਕਦਾ ਹੈ।
ਈ ਪੀ ਆਈ ਟੀਮਾਂ ਵਿਚ ਸਾਇਕਐਟਰਿਸਟਸ, ਨਰਸਿਜ਼, ਸੋਸ਼ਲ ਵਰਕਰ, ਆਕੂਪੇਸ਼ਨਲ ਥੈਰੇਪਿਸਟ, ਕਲਿਨੀਕਲ ਕੌਂਸਲਰ, ਰੀਹੈਬਲੀਟੇਸ਼ਨ ਦਾ ਸਟਾਫ ਅਤੇ ਪੀਅਰ ਸੁਪੋਰਟ ਵਰਕਰ ਸ਼ਾਮਲ ਹੁੰਦੇ ਹਨ।
ਟੀਮਾਂ ਅਸੈੱਸਮੈਂਟਾਂ ਕਰਨ, ਸੰਭਾਲ ਦੀਆਂ ਪਲੈਨਾਂ ਬਣਾਉਣ, ਦਵਾਈਆਂ ਦੇ ਪ੍ਰਬੰਧ ਦੇ ਨਾਲ ਨਾਲ ਮਰੀਜ਼ਾਂ ਲਈ ਅਜਿਹੇ ਟੀਚੇ ਤਹਿ ਕਰਨ ਲਈ ਰਲ ਕੇ ਕੰਮ ਕਰਦੀਆਂ ਹਨ ਜਿਹੜੇ ਸਿਹਤਮੰਦ ਰਹਿਣ ਸਹਿਣ ਨੂੰ ਕਾਇਮ ਰੱਖਦੇ ਹਨ ਜਿਵੇਂ ਕਿ ਸਕੂਲ ਨੂੰ ਜਾਣਾ ਅਤੇ ਕੰਮ ਲੱਭਣਾ।
ਇਹ ਪਛਾਣ ਕਰਦੇ ਹੋਏ ਕਿ ਵਿਅਕਤੀ ਅਤੇ ਪਰਿਵਾਰ ਸੰਭਾਲ ਵਿਚ ਭਾਈਵਾਲ ਹਨ, ਈ ਪੀ ਆਈ ਪ੍ਰੋਗਰਾਮ ਪਰਿਵਾਰਾਂ ਨੂੰ ਮਨੋਰੋਗਾਂ ਬਾਰੇ ਸਿੱਖਿਆ ਅਤੇ ਆਪਣੇ ਫਿਕਰ ਸਾਂਝੇ ਕਰਨ, ਮਨੋਰੋਗਾਂ ਦੀਆਂ ਨਿਸ਼ਾਨੀਆਂ ਬਾਰੇ ਸਿੱਖਣ ਅਤੇ ਆਪਣੇ ਪਿਆਰੇ ਦੀ ਮਦਦ ਲਈ ਨਵੇਂ ਤਰੀਕਿਆਂ ਬਾਰੇ ਗੱਲਬਾਤ ਕਰਨ ਲਈ ਲਈ ਸੁਰੱਖਿਅਤ ਥਾਂ ਵੀ ਪ੍ਰਦਾਨ ਕਰਦਾ ਹੈ।
ਸਾਲ 2022 ਵਿਚ, 454 ਵਿਅਕਤੀਆਂ ਨੇ ਵੀ ਸੀ ਐੱਚ ਦੇ ਇਲਾਜ ਦੇ ਤਿੰਨ ਇਲਾਕਿਆਂ ਵਿਚ ਈ ਪੀ ਆਈ ਸੇਵਾਵਾਂ ਲਈਆਂ: ਵੈਨਕੂਵਰ, ਰਿਚਮੰਡ ਅਤੇ ਕੋਸਟਲ।